PreetNama
ਖਾਸ-ਖਬਰਾਂ/Important News

ਜੰਮੂ-ਕਸ਼ਮੀਰ ਤੇ ਲੱਦਾਖ ਦੇ ਵਿਕਾਸ ਲਈ ਮੁਕੇਸ਼ ਅੰਬਾਨੀ ਦੇ ਵੱਡੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੀ ਸਾਲਾਨਾ ਆਮ ਬੈਠਕ (ਏਜੀਐਮ) ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਵਿਕਾਸ ਲਈ ਤਿਆਰ ਹਨ। ਮੁਕੇਸ਼ ਅੰਬਾਨੀ ਨੇ ਕਿਹਾ, ‘ਅਸੀਂ ਜੰਮੂ-ਕਸ਼ਮੀਰ ਤੇ ਲੱਦਾਖ ਦੇ ਵਿਕਾਸ ਤੇ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਲਈ ਵਚਨਬੱਧ ਹਾਂ। ਰਿਲਾਇੰਸ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਵਿਕਾਸ ਕਾਰਜਾਂ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰੇਗੀ।’

 

ਦੱਸ ਦੇਈਏ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਕੇਂਦਰ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਰਾਜਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਬਾਰੇ ਗੱਲ ਕੀਤੀ ਸੀ। ਅੰਬਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਨਤੀ ‘ਤੇ ਉਹ ਜੰਮੂ-ਕਸ਼ਮੀਰ ਤੇ ਲੱਦਾਖ ਦੇ ਲੋਕਾਂ ਲਈ ਤੁਰੰਤ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਤੇ ਲੱਦਾਖ ਲਈ ਕਈ ਵੱਡੇ ਐਲਾਨ ਹੋਣਗੇ।

 

ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਸਨਅਤਕਾਰਾਂ ਨੂੰ ਜੰਮੂ ਕਸ਼ਮੀਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਸੀ।

Related posts

Cricket Story: ਜਾਣੋ ਕਿਵੇਂ ਮਹਿਲਾ ਕ੍ਰਿਕਟ ਦੀ ਸ਼ੁਰੂਆਤ ਹੋਈ, ਕਦੋਂ ਖੇਡਿਆ ਸੀ ਪਹਿਲਾ ਮੈਚ

On Punjab

ਰਿਪੁਦਮਨ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਪੁਲਿਸ ਦੇ ਹੱਥ ਖਾਲੀ, ਕਿਹਾ- ਜਾਂਚ ਦੋ ਹਫ਼ਤਿਆਂ ‘ਚ ਵੀ ਪੂਰੀ ਹੋ ਸਕਦੀ ਹੈ ਤੇ ਦੋ ਸਾਲ ਵੀ ਲੱਗ ਸਕਦੇ ਹਨ

On Punjab

ਬਰਤਾਨੀਆ ‘ਚ ਓਮੀਕ੍ਰੋਨ ਦਾ ਕਹਿਰ, ਇਕ ਦਿਨ ’ਚ ਕੋਰੋਨਾ ਦੇ 1,83,037 ਮਾਮਲੇ ਆਏ ਸਾਹਮਣੇ, ਬੇਹਾਲ ਹੋਏ ਰੂਸ ਤੇ ਅਮਰੀਕਾ, ਜਾਣੋ ਬਾਕੀ ਮੁਲਕਾਂ ਦਾ ਹਾਲ

On Punjab