73.17 F
New York, US
October 3, 2023
PreetNama
ਖਾਸ-ਖਬਰਾਂ/Important News

ਜੰਮੂ-ਕਸ਼ਮੀਰ ‘ਚ ਕਾਰਵਾਈ ਮਗਰੋਂ ਮੋਦੀ ਸਰਕਾਰ ਨੇ ਹੌਸਲੇ ਬੁਲੰਦ, ਹੁਣ ਪਾਕਿਸਤਾਨ ਨੂੰ ਵੱਡੀ ‘ਚੇਤਾਵਨੀ’

ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਮੰਨਿਆ ਹੈ ਕਿ ਭਾਰਤ ਹੁਣ ਬਾਲਾਕੋਟ ਤੋਂ ਵੀ ਵੱਡੀ ਕਾਰਵਾਈ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਸ ਦਾ ਮਲਤਬ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਭਾਰਤ ਨੇ ਬਾਲਾਕੋਟ ਵਿੱਚ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ ਗੁਆਂਢੀ ਬਹੁਤ ਡਰਿਆ ਹੋਇਆ ਹੈ ਅਤੇ ਹੁਣ ਪਾਕਿਸਤਾਨ ਨਾਲ ਸਿਰਫ “ਗ਼ੁਲਾਮ ਕਸ਼ਮੀਰ” ਬਾਰੇ ਗੱਲਬਾਤ ਹੋਵੇਗੀ।ਰੱਖਿਆ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਕਾਸ ਯਕੀਨੀ ਬਣਾਉਣ ਲਈ ਉੱਥੋਂ ਧਾਰਾ-370 ਖ਼ਤਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਦ ਪਾਕਿਸਤਾਨ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਬੂਹੇ ਖੜਕਾ ਕੇ ਆਖ ਰਿਹਾ ਹੈ ਕਿ ਇਹ ਧਾਰਾ ਖ਼ਤਮ ਕਰ ਕੇ ਭਾਰਤ ਨੇ ਗ਼ਲਤੀ ਕੀਤੀ ਹੈ।ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਉਹ ਦਹਿਸ਼ਤਗਰਦੀ ਨੂੰ ਹਮਾਇਤ ਦੇਣਾ ਛੱਡ ਦੇਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ 56 ਇੰਚ ਦੀ ਛਾਤੀ ਸਾਰਿਆਂ ਨੂੰ ਦਿਖਾ ਦਿੱਤੀ ਹੈ। ਹੁਣ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਬੌਖਲਾ ਚੁੱਕਿਆ ਹੈ ਤੇ ਉਹ ਅੱਤਵਾਦ ਨਾਲ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Related posts

ਅਮਰੀਕਾ ‘ਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਹੈਰਿਸ

On Punjab

ਅਮਰੀਕਾ ਦੇ ਨਿਊਜਰਸੀ `ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

Pritpal Kaur

ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ

On Punjab