64.27 F
New York, US
September 22, 2023
PreetNama
ਖਬਰਾਂ/News

ਜੰਗ ਦਾ ਖਤਰਾ! ਸਾਊਦੀ ਅਰਬ ਦੇ ਤੇਲ ਟੈਂਕਰਾਂ ‘ਤੇ ਹਮਲਾ

ਦੁਬਈ: ਸਾਊਦੀ ਅਰਬ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਤੱਟੀ ਖੇਤਰ ਵਿੱਚ ਉਸ ਦੇ ਦੋ ਤੇਲ ਟੈਂਕਰ ਉੱਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ। ਇਰਾਨ ਨੇ ਖਾੜੀ ਦੇ ਸਮੁੰਦਰ ਵਿੱਚ ਜਹਾਜ਼ਾਂ ‘ਤੇ ਹਮਲੇ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਸੋਮਵਾਰ ਨੂੰ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਬਿਆਨ ਵਿੱਚ ਕਿਹਾ ਕਿ ਓਮਾਨ ਦੇ ਸਮੁੰਦਰ ਵਿੱਚ ਹੋਈ ਘਟਨਾ ਚਿੰਤਾਜਨਕ ਤੇ ਅਫ਼ਸੋਸਜਨਕ ਹੈ।

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਖੇਤਰੀ ਸਹਿਯੋਗੀਆਂ ਨੇ ਵੀ ਐਤਵਾਰ ਨੂੰ ਫੁਜੈਰਾ ਸ਼ਹਿਰ ਦੇ ਸੰਮੁਦਰੀ ਖੇਤਰ ਵਿੱਚ ਐਤਵਾਰ ਨੂੰ ਜਹਾਜ਼ ‘ਤੇ ਹਮਲੇ ਦੀ ਨਿੰਦਾ ਕੀਤੀ ਹੈ। ਹਾਲਾਂਕਿ, ਯੂਏਈ ਦੇ ਅਧਿਕਾਰੀਆਂ ਨੇ ਘਟਨਾ ਦੀ ਕਿਸਮ ਬਾਰੇ ਨਹੀਂ ਦੱਸਿਆ ਤੇ ਨਾ ਹੀ ਇਹ ਦੱਸਿਆ ਕਿ ਇਸ ਲਈ ਜ਼ਿੰਮੇਵਾਰ ਕੌਣ ਹੋ ਸਕਦਾ ਹੈ। ਇਸ ਤੋਂ ਪਹਿਲਾਂ, ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਇਰਾਨ ਇਸ ਖੇਤਰ ਵਿੱਚ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾ ਸਕਦਾ ਹੈ। ਹੁਣ ਇਸੇ ਚੇਤਾਵਨੀ ਪਿੱਛੋਂ ਪੋਤਾਂ ‘ਤੇ ਹਮਲੇ ਦੀ ਖ਼ਬਰ ਆ ਗਈ ਹੈ।
ਇੱਥੇ ਦੱਸਣਯੋਗ ਹੈ ਕਿ ਇਰਾਨ ਵੱਲੋਂ ਕਥਿਤ ਖ਼ਤਰੇ ਦਾ ਮੁਕਾਬਲਾ ਕਰਨ ਲਈ ਫਾਰਸ ਦੀ ਖਾੜੀ ਵਿੱਚ ਅਮਰੀਕਾ ਇੱਕ ਜਹਾਜ਼ ਵਾਹਕ ਪੋਤ ਤੇ ਬੀ-2 ਬੰਕਰ ਜਹਾਜ਼ ਤਾਇਨਾਤ ਕਰ ਰਿਹਾ ਹੈ। ਛੇ ਦੇਸ਼ਾਂ ਵਾਲੀ ਖਾੜੀ ਸਹਿਯੋਗ ਪ੍ਰੀਸ਼ਦ ਦੇ ਜਨਰਲ ਸਕੱਤਰ ਅਬਦੁਲ ਲਤੀਫ ਬਿਨ ਰਾਸ਼ਿਦ ਅਲ ਜਿਆਨੀ ਨੇ ਕਿਹਾ ਹੈ ਕਿ ਅੰਦੋਲਨ ਖੇਤਰ ਨੂੰ ਖਿਚਾਅ ਜਾਵੇਗਾ ਅਤੇ ਇਸ ਦੇ ਨਤੀਜੇ ਦੇ ਸੰਘਰਸ਼ ਦੇ ਤੌਰ ਤੇ ਅਜਿਹੀ ਗ਼ੈਰਜ਼ਿੰਮੇਵਾਰਾਨਾ ਹਰਕਤਾਂ ਨਾਲ ਖੇਤਰ ਵਿੱਚ ਤਣਾਓ ਵਧੇਗਾ ਤੇ ਇਸ ਦਾ ਨਤੀਜਾ ਸੰਘਰਸ਼ ਦੇ ਰੂਪ ਵਿੱਚ ਨਿਕਲ ਸਕਦਾ ਹੈ।

Related posts

ਚੀਨੀ ਡੋਰ ਦਾ ਕਹਿਰ

Pritpal Kaur

ਧਾਰਮਿਕ ਤਸਵੀਰ ਵਾਲੇ ਕੱਪ ’ਚ ਚਾਹ ਪੀ ਕੇ ਸਾਂਪਲਾ ਨੇ ਨਵਾਂ ਵਿਵਾਦ ਸਹੇੜਿਆ

Pritpal Kaur

ਸੀ ਐਚ ਸੀ ਮਮਦੋਟ ਵਿਖੇ ਨੋਵਲ ਕੋਰੋਨਾ ਵਾਇਰਸ ਬਾਰੇ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੁਕ

Pritpal Kaur