53.76 F
New York, US
October 29, 2020
PreetNama
ਫਿਲਮ-ਸੰਸਾਰ/Filmy

ਜੌਨ ਸੀਨਾ ਨੇ ਚੁੱਪ-ਚਪੀਤੇ ਕਰਵਾਇਆ ਵਿਆਹ, ਫੈਨਸ ਨੂੰ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼

ਹਾਲੀਵੁੱਡ ਅਭਿਨੇਤਾ ਤੇ ਡਬਲਯੂਡਬਲਯੂਈ ਦੇ ਚੈਂਪੀਅਨ ਜੌਨ ਸੀਨਾ ਨੇ ਆਪਣੀ ਗਰਲਫ੍ਰੈਂਡ ਸ਼ੈਰੀਅਤਜ਼ਾਦੇਹ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ। ਉਨ੍ਹਾਂ ਨੇ ਫਲੋਰਿਡਾ ਦੇ ਟੈਂਪਾ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾ ਲਿਆ। ਪਰਿਵਾਰਕ ਮੈਂਬਰ ਅਤੇ ਕੁਝ ਨੇੜਲੇ ਰਿਸ਼ਤੇਦਾਰ ਤੇ ਦੋਸਤ ਇਸ ਵਿਆਹ ਵਿੱਚ ਸ਼ਾਮਲ ਹੋਏ। ਉਨ੍ਹਾਂ ਦਾ ਵਿਆਹ 12 ਅਕਤੂਬਰ ਨੂੰ ਹੋਇਆ ਸੀ। ਸ਼ਾਏ ਤੇ ਜੌਨ ਨੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਆਹ ਕਰਾਉਣ ‘ਤੇ ਖੁਸ਼ੀ ਜ਼ਾਹਰ ਕੀਤੀ।

ਜੌਨ ਸੀਨਾ ਨੇ ਟਵੀਟ ਕਰਕੇ ਲਿਖਿਆ, “ਮੈਂ ਖੁਸ਼ ਹੋਵਾਂਗਾ ਜੇ ਮੈਨੂੰ ਸਿਰਫ (ਐਕਸ) ਮਿਲ ਜਾਵੇ। ਆਪਣੀ ਪੂਰੀ ਜ਼ਿੰਦਗੀ ਖੁਸ਼ੀਆਂ ਦਾ ਪਿੱਛਾ ਕਰਨਾ ਅਤੇ ਕਦੇ ਵੀ ਖੁਸ਼ੀਆਂ ਨਹੀਂ ਲੱਭਣਾ ਇਹ ਇੱਕ ਵਧੀਆ ਢੰਗ ਹੈ।” ਜੌਨ ਅਤੇ ਸ਼ਾਏ ਮਾਰਚ 2019 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ ਤੇ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਦੋਵਾਂ ਨੇ ਮੰਗਣੀ ਬਾਰੇ ਦੱਸਿਆ ਸੀ। ਦੋਵਾਂ ਨੂੰ ਇਕੱਠਿਆਂ ਸੈਨ ਡਿਏਗੋ ਦੇਏਮਿਊਜ਼ਮੈਂਟ ਪਾਰਕ ‘ਚ ਦੇਖਿਆ ਗਿਆ ਸੀ ਤੇ ਸ਼ਾਏ ਦੇ ਹੱਥ ‘ਚ ਇੰਗੇਜਮੈਂਟ ਰਿੰਗ ਦਿਖਾਈ ਦਿੱਤੀ ਸੀ। ਜੌਨ ਨੇ ਮੰਗਣੀ ਤੋਂ ਬਾਅਦ ਡਬਲਯੂਡਬਲਯੂਈ ਵਿੱਚ ਕੋਈ ਮੈਚ ਨਹੀਂ ਖੇਡਿਆ।
ਸ਼ਾਏ ਪੇਸ਼ੇ ਤੋਂ ਇਕ ਇੰਜਨੀਅਰ ਹੈ। ਇਕ ਪੋਰਟਲ ਨੂੰ ਦਿੱਤੀ ਇੱਕ ਇੰਟਰਵਿਊ ‘ਚ ਸ਼ਾਏ ਨੇ ਖੁਲਾਸਾ ਕੀਤਾ ਕਿ ਉਸ ਨੇ ਜੌਨ ਸੀਨਾ ਨੂੰ ਉਦੋਂ ਵੇਖਿਆ ਸੀ ਜਦੋਂ ਉਹ ਵੈਨਕੂਵਰ ‘ਚ ਰਹਿੰਦੀ ਸੀ। ਉਸ ਸਮੇਂ ਉਹ ਵੈਨਕੂਵਰ ਵਿਚ ਮੋਟੋਰੋਲਾ ਸਲਿਊਸ਼ਨਜ਼ ਕੰਪਨੀ ‘ਚ ਅਵੀਗ੍ਰੇਨ ‘ਚ ਪ੍ਰੋਡਕਟ ਮੈਨੇਜਰ ਸੀ। ਇਸ ਦੌਰਾਨ ਉਸ ਨੇ ਪਹਿਲੀ ਵਾਰ ਜੌਨ ਨਾਲ ਗੱਲ ਕੀਤੀ ਤੇ ਉਦੋਂ ਤੋਂ ਹੀ ਦੋਵੇਂ ਇੱਕ-ਦੂਜੇ ਦੇ ਸੰਪਰਕ ਵਿੱਚ ਸੀ।

Related posts

ਬਿੱਗ ਬੌਸ ਦੇ ਫੈਨਜ਼ ਲਈ ਵੱਡੀ ਖਬਰ, ਸਲਮਾਨ ਦਾ ਸ਼ੋਅ ਹੋਵੇਗਾ ਇੱਕ ਮਹੀਨੇ ਲਈ Extend

On Punjab

ਐਮਪੀ ਬਣਨ ਮਗਰੋਂ ਵਧਿਆ ਸੰਨੀ ਦਿਓਲ ਦਾ ਭਾਅ, ਫਿਲਮ ਮੇਕਰਸ ਚੱਕਰਾਂ ‘ਚ ਪਏ

On Punjab

ਸ਼ਿਬਾਨੀ ਤੇ ਫਰਹਾਨ ਅਖ਼ਤਰ ਜਲਦ ਕਰ ਰਹੇ ਵਿਆਹ ? 

On Punjab