34.48 F
New York, US
February 12, 2025
PreetNama
ਖਾਸ-ਖਬਰਾਂ/Important News

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਸੀਆਰਪੀਐਫ ਕਾਫਲੇ ਉਤੇ ਮਾਰਚ ਮਹੀਨੇ ਵਿਚ  ਹੋਏ ਅਸਫਲ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਏਐਨਆਈ) ਨੇ ਇਹ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਪਿੱਛੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦਾ ਹੱਥ ਹੈ। ਇਸ ਜਾਂਚ ਨਾਲ ਜੁੜੇ ਦੋ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜੈਸ਼ ਏ ਮੁਹੰਮਦ ਵੱਲੋਂ ਜਿਵੇਂ 14 ਫਰਵਰੀ ਨੂੰ ਪੁਲਵਾਮਾ ਵਿਚ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਸੀ, ਉਸੇ ਤਰਜ ਉਤੇ ਇਸ ਨੂੰ ਅੰਜ਼ਾਮ ਦੇਣ ਦਾ ਯਤਨ ਕੀਤਾ ਸੀ।

 

ਜਾਂਚ ਨਾਲ ਜੁੜੇ ਸੂਰਤਾਂ ਨੇ ਅੱਗੇ ਦੱਸਿਆ ਕਿ ਅੱਤਵਾਦੀ ਸੰਗਠਨ ਦਾ ਅਜਿਹਾ ਮੰਨਣਾ ਸੀ ਕਿ ਇਸ ਹਮਲੇ ਨਾਲ ਉਸ ‘ਅੰਤਰਰਾਸ਼ਟਰੀ ਪਹਿਚਾਣ ਮਿਲੇਗੀ।’

 

ਜਾਂਚ ਏਜੰਸੀ ਨੂੰ ਇਸ ਸੜਯੰਤਰ ਬਾਰੇ ਉਸ ਸਮੇਂ ਪਤਾ ਚਲਗੇ ਜਦੋਂ ਉਸ ਨੇ ਹਿਲਾਲ ਅਹਿਮਦ ਮੰਟੂ, ਓਵਈਸ ਅਮੀਨ (ਜੋ ਸੀਆਰਪੀਐਫ ਕਾਫਲੇ ਦੀ ਕਾਰ ਡਰਾਈਵ ਕਰ ਰਿਹਾ ਸੀ), ਉਮਰ ਸ਼ਫੀ, ਅਕੀਬ ਸ਼ਾਹ, ਸ਼ਾਹਿਤ ਵਾਨੀ, ਵਸੀਮ ਅਹਿਮਦ ਡਾਰ ਤੋਂ ਪੁੱਛਗਿੱਛ ਕੀਤੀ। ਹਮਲੇ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

 

ਇਹ ਘਟਨਾ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਦੇ ਕਰੀਬ ਡੇਢ ਮਹੀਨੇ ਬਾਅਦ ਹੋਈ ਸੀ, ਜਿਸ ਵਿਚ ਜੈਸ਼ ਦੇ ਆਤਮਘਾਤੀ ਹਮਲੇ ਵਿਚ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ।

Related posts

NASA ਦੇ ਸੈਟੇਲਾਇਟ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ,ਤਸਵੀਰ ਜਾਰੀ

On Punjab

550ਵੇਂ ਪ੍ਰਕਾਸ਼ ਪੁਰਬ ਮੌਕੇ 13 ਏਕੜ ‘ਚ ਲੱਗਿਆ ਸਭ ਤੋਂ ਵੱਡਾ ਲੰਗਰ

On Punjab

ਪੀਏਯੂ ਦੇ ਮੌਸਮ ਵਿਗਿਆਨੀ ਡਾ. ਹਰਪ੍ਰੀਤ ਸਿੰਘ ਦਾ ਕੈਨੇਡਾ ’ਚ ਦੇਹਾਂਤ

On Punjab