PreetNama
ਖਬਰਾਂ/News

‘ਜੈਤੋ ਵਾਲਾ ਤਾਰੀ’, ਨਹੀਂ ਰਿਹਾ….ਅਲਵਿਦਾ ਤਾਰੀ…

ਚੰਡੀਗੜ੍ਹ: ਜੈਤੋ ਦੇ ਮਸ਼ਹੂਰ ਸਪੀਕਰਾਂ ਵਾਲੇ ‘ਜੈਤੋ ਵਾਲਾ ਤਾਰੀ’ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੱਲ੍ਹ ਰਾਤ ਕਰੀਬ 8 ਵਜੇ ਉਨ੍ਹਾਂ ਆਪਣੇ ਨਿਵਾਸ ਸਥਾਨ ਜੈਤੋ ਵਿਖੇ ਅੰਤਿਮ ਸਾਹ ਲਏ। ਅੱਜ ਜੈਤੋ ਵਿੱਚ ਉਨ੍ਹਾਂ ਦਾ ਸੰਸਕਾਰ ਕੀਤਾ ਜਾਏਗਾ।

80 ਸਾਲਾਂ ਦੇ ਅਵਤਾਰ ਸਿੰਘ ਤਾਰੀ ਜੈਤੋ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ’ਤੇ ਸਪੀਕਰ ਲਗਾਉਣ ਜਾਂਦੇ ਹੁੰਦੇ ਸੀ। ਇਸੇ ਦੌਰਾਨ ਉਨ੍ਹਾਂ ਦੀ ਗਾਇਕਾਂ ਅਤੇ ਗੀਤਕਾਰਾਂ ਨਾਲ ਜਾਣ-ਪਛਾਣ ਹੋ ਗਈ ਸੀ। ਇਸ ਪਿੱਛੋਂ ਕਈ ਗੀਤਕਾਰਾਂ ਅਤੇ ਗਾਇਕਾਂ ਨੇ ਤਾਰੀ ਦਾ ਨਾਮ ਆਪਣੇ ਗੀਤਾਂ ਵਿੱਚ ਪਾਇਆ।

ਜੈਤੋ ਮੰਡੀ ਦੇ ਆਮ ਜਿਹੇ ਬੰਦੇ ਤਾਰੀ ਦਾ ਸਾਊਂਡ ਦਾ ਕੰਮ ਸੀ, ਪਰ ਗਾਉਣ ਵਾਲਿਆਂ ਨਾਲ ਨੇੜਤਾ, ਪਿਆਰ ਸਤਿਕਾਰ ਨੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾ ਦਿੱਤਾ। ਗੀਤਾਂ ਵਿੱਚ ਜ਼ਿਕਰ ਹੋਣ ਦਾ ਕਾਰਨ ਉਸਦੇ ਮਿਲਾਪੜੇ ਸੁਭਾਅ, ਆਦਰ ਸਤਿਕਾਰ ’ਚ ਪੁੱਜ ਕੇ ਅਮੀਰ ਹੋਣਾ ਹੈ। ਤਾਰੀ ਪੰਜਾਬੀ ਗਾਇਕੀ ਦੇ ਇਤਿਹਾਸ ਦੇ ਖ਼ਾਸ ਪਾਤਰ ਹਨ। ਮੁਹੰਮਦ ਸਦੀਕ, ਦੀਦਾਰ, ਰਮਲਾ ਤੋਂ ਲੈ ਕੇ ਚਮਕੀਲੇ ਤਕ ਦੇ ਗੀਤਾਂ ਵਿੱਚ ਉਨ੍ਹਾਂ ਦੀ ਸਰਦਾਰੀ ਰਹੀ।

Related posts

2 ਮਾਰਚ ਨੂੰ ਫਰੰਟ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ

Preet Nama usa

ਕਰਤਾਰਪੁਰ ਗਲਿਆਰੇ ‘ਤੇ ਭਾਰਤ ਦੇ ਜਵਾਬ ਨੂੰ ਪਾਕਿਸਤਾਨ ਨੇ ਦੱਸਿਆ ਹਾਸੋਹੀਣਾ

Preet Nama usa

ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

On Punjab
%d bloggers like this: