ਸੌਂਫ ਦਾ ਪਾਣੀ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਸੌਂਫ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਸਿਹਤ ਲਈ ਕਾਫੀ ਫਾਇਦੇਮੰਦ ਹਨ। ਜੇ ਰੋਜ਼ਾਨਾ ਸੌਂਫ ਦਾ ਪਾਣੀ ਪੀਤਾ ਜਾਏ ਤਾਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ।
ਜੇ ਰੋਜ਼ਾਨਾ ਸੌਂਫ ਦਾ ਪਾਣੀ ਪੀਤਾ ਜਾਏ ਤਾਂ ਇਸ ਨਾਲ ਪਾਚਨ ਸ਼ਕਤੀ ਕਾਫੀ ਚੰਗੀ ਰਹਿੰਦੀ ਹੈਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਤੇ ਹਾਈਪਰਟੈਂਸ਼ਨ ਨੂੰ ਵੀ ਕੰਟਰੋਲ ਰੱਖਿਆ ਜਾ ਸਕਦਾ ਹੈ।ਸੂੜਿਆਂ ਲਈ ਸੌਂਫ ਦਾ ਪਾਣੀ ਬੇਹੱਦ ਕਾਰਗਰ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ।ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਰੋਜ਼ਾਨਾ 5-6 ਗ੍ਰਾਮ ਸੌਂਫ ਖਾਧੀ ਜਾਏ ਤਾਂ ਲਿਵਰ ਠੀਕ ਰਹਿੰਦਾ ਹੈ।ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਆਵਾਜ਼ ਚੰਗੀ ਹੁੰਦੀ ਹੈ। ਖੰਘ ਦੀ ਸਮੱਸਿਆ ਵੀ ਨਹੀਂ ਰਹਿੰਦੀਸੌਂਫ ਕੋਲੈਸਟ੍ਰੋਲ ਪੱਧਰ ਵੀ ਕਾਬੂ ‘ਚ ਰੱਖਦਾ ਹੈ।
ਜੇ ਇੱਕ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲ ਕੇ ਪੀਤਾ ਜਾਏ ਤਾਂ ਅੰਤੜੀਆਂ ਚੰਗੀਆਂ ਰਹਿੰਦੀਆਂ ਹਨ ਤੇ ਖਾਂਸੀ ਗਾਇਬ ਹੋ ਜਾਂਦੀ ਹੈ।