57.69 F
New York, US
March 26, 2025
PreetNama
ਖਬਰਾਂ/News

ਜੇ.ਐੱਨ.ਯੂ. ਵਿਦਿਆਰਥੀਆਂ ‘ਤੇ ਹੋਏ ਹਮਲੇ ਵਿਰੁੱਧ ਪੀਐਸਯੂ ਵੱਲੋਂ ਵਰਦੇ ਮੀਹ ‘ਚ ਰੋਸ ਪ੍ਰਦਰਸ਼ਨ.!!!

ਅੱਜ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਲੜਕੀਆਂ, ਸਰਕਾਰੀ ਆਈਟੀਆਈ (ਲੜਕੇ) ਮੋਗਾ ਵਿਖੇ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ‘ਤੇ ਕੀਤੇ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਵੱਲੋਂ ਹਮਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਆਗੂ ਹਰਪ੍ਰੀਤ ਸਿੰਘ ਨੇ ਦੋਸ਼ ਲਗਾਉਂਦਿਆ ਹੋਇਆ ਕਿਹਾ ਕਿ ਮੋਦੀ-ਸ਼ਾਹ ਜੁੰਡਲੀ ਆਪਣੇ ਫਾਸੀਵਾਦੀ ਮਨਸੂਬਿਆਂ ਨੂੰ ਦੇਸ਼ ‘ਤੇ ਥੋਪਣਾ ਚਾਹੁੰਦੀ ਹੈ ਅਤੇ ਇਹ ਸਾਰਾ ਕੁਝ ਉਹ ਹਿੰਦੂ, ਹਿੰਦੀ ਤੇ ਹਿੰਦੁਸਤਾਨ ਦੇ ਨਾਂਅ ‘ਤੇ ਕਰ ਰਹੀ ਹੈ।
ਜਦੋਂ ਕਿ ਉਨ੍ਹਾਂ ਦੇ ਫਾਸ਼ੀਵਾਦ ਦਾ ਦੇਸ਼ ਦੇ ਕਿਰਤੀ ਹਿੰਦੂਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਮੋਦੀ-ਸ਼ਾਹ ਦਾ ਅਸਲ ਏਜੰਡਾ ਦੇਸ਼ੀ ਵਿਦੇਸ਼ੀ ਕਾਰਪੋਰੇਟ ਦੀ ਸੇਵਾ ਅਤੇ ਮੁਲਕ ਦੇ ਕਿਰਤੀ ਲੋਕਾਂ ਵਿੱਚ ਵੰਡੀਆਂ ਪਾਉਣਾ ਹੈ ਅਤੇ ਸਾਨੂੰ ਹਿੰਦੂ ਵਰਗ ਵਿੱਚੋਂ ਮੋਦੀ-ਸ਼ਾਹ ਦੀ ਅਸਲ ਖਸਲਤ ਬੇਪਰਦ ਕਰਨੀ ਪਵੇਗੀ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਯੂਨੀਵਰਸਿਟੀਆਂ ਦਾ ਵਿਦਿਆਰਥੀ ਮੋਦੀ-ਸ਼ਾਹ ਦੇ ਏਜੰਡੇ ਦੀ ਅਸਲੀਅਤ ਨੂੰ ਸਮਝ ਹੀ ਨਹੀਂ ਚੁੱਕਾ ਬਲਕਿ ਸੰਘਰਸ਼ ਦੀ ਮੋਹਰਲੀ ਕਤਾਰ ਵਿੱਚ ਹੈ।
ਇਸੇ ਕਰਕੇ ਪਹਿਲਾਂ ਜਾਮੀਆ ਮਿਲੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਨਿਸ਼ਾਨਾ ਬਣਾਏ ਗਏ ਅਤੇ ਹੁਣ ਜੇ.ਐੱਨ.ਯੂ ਦੇ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਹਮਲੇ ਦੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਇਸ ਮੌਕੇ ਆਈਟੀਆਈ ਐਂਪਲਾਈਜ਼ ਯੂਨੀਅਨ ਦੇ ਆਗੂ ਨਿਰਮਲ ਸਿੰਘ, ਜਗਤਾਰ ਸਿੰਘ ਦੌਧਰ, ਅਤੇ ਨਵ ਗਿੱਲ ਡਾਲਾ, ਖੁਸ਼ਦੀਪ ਸਿੰਘ, ਨਵਜੀਤ ਸਿੰਘ, ਬੇਅੰਤ ਕੌਰ, ਪਰਮਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Related posts

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

Paper Leak Case : ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰ ਗ੍ਰਿਫ਼ਤਾਰ ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ।

On Punjab

ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਵਕਾਲਤ

On Punjab