74.08 F
New York, US
October 4, 2023
PreetNama
ਖਬਰਾਂ/News

ਜੀਕੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਮਗਰੋਂ ਪੁਲਿਸ ਦਾ ਐਕਸ਼ਨ

ਨਵੀਂ ਦਿੱਲੀ: ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਘਪਲੇ ਦੇ ਕੇਸ ਬਾਰੇ ਪੁੱਛਗਿੱਛੀ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਪਰ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਂਚ ਦੌਰਾਨ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਜੀਕੇ ਖ਼ੁਦ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਦੇ ਝੂਠੇ ਇਲਜ਼ਾਮਾਂ ਦਾ ਸੱਚ ਸਾਹਮਣੇ ਆ ਸਕੇ। ਇਸ ਲਈ ਦਿੱਲੀ ਪੁਲਿਸ ਨੂੰ ਕੇਸ ਸਬੰਧੀ ਜੋ ਵੀ ਲੋੜੀਂਦੇ ਦਸਤਾਵੇਜ਼ ਚਾਹੀਦੇ ਸਨ, ਉਨ੍ਹਾਂ ਨੂੰ ਰਿਕਾਰਡ ਦੇ ਦਿੱਤਾ ਗਿਆ ਹੈ।

ਹਾਲਾਂਕਿ, ਵਿਰੋਧੀ ਧਿਰ ਦੇ ਮੈਂਬਰ ਪੁਲਿਸ ਦੇ ਕਮੇਟੀ ਦਫ਼ਤਰ ਵਿੱਚ ਮਾਰੇ ਛਾਪੇ ‘ਤੇ ਇਤਰਾਜ਼ ਜਤਾ ਰਹੇ ਹਨ। ਹਾਲਾਂਕਿ, ਸਿਰਸਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਛਾਪਾ ਕਹਿਣ ‘ਤੇ ਇਤਰਾਜ਼ ਜਤਾਇਆ।

ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸਮੇਤ ਕਈਆਂ ‘ਤੇ ਗੁਰਦੁਆਰੇ ਦੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਾਏ ਸਨ ਤੇ ਉਨ੍ਹਾਂ ਦੀ ਹੀ ਸ਼ਿਕਾਇਤ ‘ਤੇ ਇਹ ਕੇਸ ਦਰਜ ਹੋਇਆ ਸੀ, ਜਿਸ ਬਾਰੇ ਅੱਜ ਪੁਲਿਸ ਨੇ ਪੁੱਛਗਿੱਛ ਕੀਤੀ ਹੈ।

Related posts

ਬੈਂਕਾਕ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਦਾ ਇੰਜਣ ਹੋਇਆ ਖਰਾਬ, ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

On Punjab

G-20 ਦੀ ਮੇਜ਼ਬਾਨੀ ਕਰੇਗਾ ਵਿਸ਼ਾਖਾਪਟਨਮ , ਸੁੰਦਰੀਕਰਨ ‘ਤੇ ਖਰਚੇ ਜਾਣਗੇ 157 ਕਰੋੜ ਰੁਪਏ

On Punjab

ਅਮਰੀਕਾ ’ਚ ਐੱਚ-1ਬੀ ਵੀਜ਼ੇ ਲਈ ਸਾਲਾਨਾ ਹੱਦ ਪੂਰੀ, ਭਾਰਤੀਆਂ ਸਣੇ 65 ਹਜ਼ਾਰ ਅਜਿਹੇ ਵੀਜ਼ੇ ਹਰ ਸਾਲ ਵਿਦੇਸ਼ੀਆਂ ਨੂੰ ਕੀਤੇ ਜਾਂਦੇ ਹਨ ਜਾਰੀ

On Punjab