86.18 F
New York, US
July 9, 2025
PreetNama
ਸਮਾਜ/Social

ਜਿਹਦੇ ਨਾਲ ਵਾਅਦੇ ਕੀਤੇ

ਜਿਹਦੇ ਨਾਲ ਵਾਅਦੇ ਕੀਤੇ ਜਿੰਦਗੀ ਨਿਭਾਉਣ ਦੇ,
               ਬਿਨਾਂ ਪੁਛੇ ਅੱਜ ਰਿਸ਼ਤਾ ਹੀ ਤੋੜ ਚਲੀ।
                    ਨੀ ਅੱਜ ਮੈ ਮੌਤ ਦੀ ਹੋ ਚਲੀ,
                       ਮਾਹੀ ਦਾ ਸਾਥ ਛੱਡ,
                      ਚਲੀ ਮੌਤ ਦੇ ਨਾਲ ਮੈ ।
                      ਸਜਾ ਜਿਹਦੇ ਨਾਲ ਰਹੀ,
                      ਉਹਦੇ ਅੱਖੀ ਘੱਟਾ ਪਾ ਕੇ।
                       ਨੀ ਅੱਜ ਮੈਂ ਮੌਤ ਦੀ ਹੋ ਚਲੀ।
                    ਹੱਸਕੇ ਮੈ ਜਦ ਗੱਲ ਕਰਾਂ ਜਿੰਦਗੀ ਜਿਉਣ ਦੀ,
                     ਚੋਰੀ ਚੋਰੀ ਲੁਕ ਮੈਨੂੰ ਤੱਕਦੀ ਹੈ ਮੌਤ।
                   ਸਾਰੀ ਜਿੰਦਗੀ ਸਾਥ ਨਿਭਾਇਆ ਜਿਹਦਾ ,
                 ਪਲ ਵਿੱਚ ਸਭ ਬਿਗਾਨਾ ਕਰ  ਤੁਰ ਪਈ।
                  ਦੁੱਖ ਹੁੰਦਾ ! ਜਦ ਮੈਨੂੰ ਅੱਖ ਭਰ ਜਾਵੇ,
                   ਚੌਰੀ ਨਾਲ ਦੇਖ ਮੈਨੂੰ ਮੌਤ ਮੁਸਕਰਾਵੇ।
                            ਕੰਗਣਾ ਹਾਂ ਕੱਚ ਦਾ ਮੈ,
                             ਅੱਜ ਅ ਕੇ ਮੌਤ ਨੇ।
                          ਚੂਰੋ ਚੂਰ ਕਰ ਵਿਖਾਰ ਤਾ,
                     ਨਾਮ ਦਾ ਨਿਸ਼ਾਨ ਮੇਰਾ ਰਹਿ ਗਿਆ।
                     ਰੂਹ ਦੀ ਇਹ ਖੇਡ ਮੇਰੀ,
                    ਅੱਜ ਮੌਤ ਲੈ  ਗਈ ।
         ਸੜ ਕੇ ਸਰੀਰ ਮੇਰਾ ਮਿੱਟੀ ਚ ਹੀ  ਰੁਲ ਗਿਆ,
          ਨੀ ਅੱਜ ਮੈ ਮੌਤ ਦੀ ਹੀ ਹੋ ਚਲੀ।
sukhpreet ghuman
9877710248

Related posts

ਜਵਾਬੀ ਕਾਰਵਾਈ ‘ਚ 2 ਪਾਕਿਸਤਾਨੀ ਢੇਰ, ਇਮਰਾਨ ਨੇ ਫੇਰ ਛੇੜਿਆ ਕਸ਼ਮੀਰ ਰਾਗ

On Punjab

ਡੇਰਾਬਸੀ ਵਿਖੇ ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦਾ ਨੀਂਹ ਪੱਥਰ ਰੱਖਿਆ

On Punjab

ਅੰਬੇਡਕਰ ਦੇ ਬੁੱਤ ਦੀ ਭੰਨਤੋੜ: ਦਲਿਤ ਭਾਈਚਾਰੇ ਵੱਲੋਂ ਲੁਧਿਆਣਾ ’ਚ ਹਾਈਵੇਅ ਜਾਮ, ਜਲੰਧਰ ਵਿਚ ਵੀ ਮੁਕੰਮਲ ਬੰਦ

On Punjab