74.62 F
New York, US
July 13, 2025
PreetNama
ਸਿਹਤ/Health

ਜਾਣੋ ਵਜ਼ਨ ਨੂੰ ਘੱਟ ਕਰਨ ਲਈ ਕਿਵੇਂ ਫ਼ਾਇਦੇਮੰਦ ਹੈ ਅਦਰਕ ਤੇ ਲੌਕੀ ਦਾ ਜੂਸ?

ginger bottle gourd juice benefits: ਭੱਜ-ਦੋੜ ਦੀ ਜ਼ਿੰਦਗੀ ‘ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ। ਅਜਿਹੀ ਹਾਲਤ ‘ਚ ਸਰੀਰ ਨੂੰ ਫਿੱਟ ਰੱਖਣ ਦੇ ਲਈ ਲੌਕੀ ਤੇ ਅਦਰਕ ਦਾ ਜੂਸ ਪੀਣਾ ਚਾਹੀਦਾ ਹੈ। ਜਿਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਆਪਣੇ ਘਰ ‘ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਲੌਕੀ ‘ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਤੇ ਵਿਟਾਮਿਨ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਸਾਰੇ ਘਰਾਂ ‘ਚ ਲੌਕੀ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਲੌਕੀ ਤੇ ਅਦਰਕ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ।
ਜੂਸ ਬਣਾਉਣ ਦੀ ਵਿਧੀ

ਲੌਕੀ ਤੇ ਅਦਰਕ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ। ਮਿਕਸੀ ‘ਚ ਥੋੜ੍ਹਾ ਜਿਹਾ ਪਾਣੀ ਤੇ ਨਮਕ ਮਿਲਾਕੇ ਇਸ ਦਾ ਜੂਸ ਬਣਾ ਲਓ। ਤੁਸੀਂ ਇਸ ‘ਚ ਥੋੜ੍ਹੀ ਕਾਲੀ ਮਿਰਚ ਵੀ ਸ਼ਾਮਿਲ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਰੋਜ਼ਾਨਾ ਕਰ ਸਕਦੇ ਹੋ।
ਲੋਕੀ ਦੇ ਜੂਸ ਦੇ ਫ਼ਾਇਦੇ

ਰੋਜ਼ਾਨਾ ਸਵੇਰੇ ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਮੈਟਾਬਾਲੀਜਮ ਵਧਦਾ ਹੈ ਜੋ ਸਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਦਾ ਹੈ ਤੇ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। ਲੌਕੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਜੂਸ ਨੂੰ ਪੀਣ ਨਾਲ ਪੇਟ ਦੀ ਜਲਨ ਘੱਟ ਹੁੰਦੀ ਹੈ।
ਲੌਕੀ ਤੇ ਅਦਰਕ ਦੇ ਜੂਸ ‘ਚ ਕਾਫ਼ੀ ਮਾਤਰਾ ‘ਚ ਫਾਇਬਰ ਪਾਇਆ ਜਾਂਦਾ ਹੈ, ਇਸ ਨਾਲ ਪਾਚਣ ਸਿਸਟਮ ਠੀਕ ਰਹਿੰਦਾ ਹੈ ਤੇ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਕੌਲੇਸਟਰੋਲ ਦੀ ਮਾਤਾਰ ਸੰਤੁਲਿਤ ਰਹਿੰਦੀ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
ਇਸ ‘ਚ ਮੌਜ਼ੂਦ ਐਂਟੀ-ਆਕਸੀਡੈਂਟ ਖੂਨ ਨੂੰ ਸਾਫ਼ ਰੱਖਦੇ ਹਨ। ਜਿਸ ਨਾਲ ਚਮੜੀ ਠੀਕ ਰਹਿੰਦੀ ਹੈ ਤੇ ਦਾਗ਼-ਧੱਬੇ ਵੀ ਠੀਕ ਹੁੰਦੇ ਹਨ। ਲੌਕੀ ਦਾ ਜੂਸ ਅਲਕਾਲਾਈਨ ਹੋਣ ਕਰਕੇ ਸਰੀਰ ਦਾ ਅੰਦਰਲਾ ਵਾਤਾਵਰਣ ਅਲਕਾਲਾਈਨ ਵੱਲ ਵਧਕੇ (PH) ਸਰੀਰ ‘ਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।

Related posts

ਕੋਰੋਨਾ ਕਹਿਰ: ਵਿਆਹ ਦੇ ਦੂਜੇ ਦਿਨ ਹੀ ਲਾੜੇ ਦੀ ਮੌਤ, 95 ਹੋਰ ਨਿਕਲੇ ਕੋਰੋਨਾ ਪੌਜ਼ੇਟਿਵ

On Punjab

Walnuts Benefits : ਝੁਰੜੀਆਂ ਤੋਂ ਲੈ ਕੇ ਦਾਗ਼-ਧੱਬਿਆਂ ਤਕ, ਚਮੜੀ ਨੂੰ ਪਹੁੰਚਾਉਂਦਾ ਹੈ ਅਖਰੋਟ ਇਹ 4 ਫਾਇਦੇ

On Punjab

ਇਨ੍ਹਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਣਾਓ ਇਹ ਨੁਸਖੇ

On Punjab