PreetNama
ਸਿਹਤ/Health

ਜਾਣੋ ਨਾਸ਼ਤੇ ‘ਚ ਪੋਹਾ ਖਾਣ ਦੇ ਫਾਇਦੇ

Poha Benifits : ਨਵੀਂ ਦਿੱਲੀ : ਭਾਰਤੀ ਘਰਾਂ ‘ਚ ਪੋਹਾ ਇੱਕ ਅਜਿਹਾ ਆਹਾਰ ਹੈ ਜੋ ਕਿ ਨਾਸ਼ਤੇ ‘ਚ ਪ੍ਰਮੁੱਖ ਮੰਨਿਆ ਜਾਂਦਾ ਹੈ ।ਇਹ ਤੁਹਾਨੂੰ ਹਰ ਤਰੀਕੇ ਨਾਲ ਫਾਇਦਾ ਦਿੰਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਜਲਦੀ ਘਟਾਉਣਾ ਚਾਹੁੰਦੇ ਹੋ ਤਾਂ ਨਾਸ਼ਤੇ ‘ਚ ਪੋਹੇ ਦਾ ਸੇਵਨ ਰੋਜ਼ਾਨਾ ਕਰੋ । ਸਵਾਦ ਤੋਂ ਭਰਪੂਰ ਪੋਹਾ ਨੂੰ ਨਾਸ਼ਤੇ ‘ਚ ਖਾਣ ਨਾਲ ਸ਼ਾਇਦ ਹੀ ਕੋਈ ਮਨਾ ਕਰ ਸਕਦਾ ਹੈ। ਇਸਦਾ ਸੇਵਨ ਤੁਹਾਨੂੰ ਫਿਟ ਰੱਖਣ ਦੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ।ਇਸ ‘ਚ ਕਾਰਬੋਹਾਈਡ੍ਰੇਟ ਸਮਰਥ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ ‘ਚ ਸਰੀਰ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ।  ਇਸ ਵਿੱਚ ਸਰੀਰ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ। ਸਵੇਰੇ ਦੇ ਸਮੇਂ ਲੋਕ ਇਸ ਨੂੰ ਇਸ ਲਈ ਵੀ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਆਸਾਨੀ ਨਾਲ ਪਚ ਜਾਂਦਾ ਹੈ। ਜੇਕਰ ਤੁਹਾਡਾ ਪੇਟ ਵਧਿਆ ਹੈ ਤਾਂ ਨਾਸ਼ਤੇ ‘ਚ ਪੋਹਾ ਖਾਣਾ ਬੇਹੱਦ ਫਾਇਦੇਮੰਦ ਰਹੇਗਾ। * ਜੇਕਰ ਤੁਹਾਡੇ ਢਿੱਡ ਵਿੱਚ ਕੋਈ ਸਮੱਸਿਆ ਰਹਿੰਦੀ ਹੈ ਤਾਂ ਪੋਹੇ ਦਾ ਸੇਵਨ ਤੁਹਾਡੇ ਲਈ ਵਧੀਆ ਰਹੇਗਾ। ਇਹ ਪਚਣ ਲਈ ਆਸਾਨ ਹੁੰਦਾ ਹੈ, ਨਾਲ ਹੀ ਇਸ ਵਿੱਚ ਘੱਟ ਮਾਤਰਾ ਵਿੱਚ ਗਲੂਟੋਨਾ ਪਾਇਆ ਜਾਂਦਾ ਹੈ। ਢਿੱਡ ਦੇ ਰੋਗੀਆਂ ਨੂੰ ਡਾਕਟਰ ਵੀ ਪੋਹਾ ਖਾਣ ਦੀ ਸਲਾਹ ਦਿੰਦੇ ਹਨ। ਡਾਇਬਟੀਜ਼ ਰੋਗੀਆਂ ਲਈ ਪੋਹੇ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਡਾਇਬਟੀਜ਼ ਵਾਲੇ ਵਿਅਕਤੀ ਦੇ ਪੋਹਾ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ BP ਦਾ ਲੈਵਲ ਠੀਕ ਰਹਿੰਦਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਪਲੇਟ ਪੋਹੇ ਵਿੱਚ 244 ਕਿੱਲੋ ਕੈਲੋਰੀ ਪਾਈ ਜਾਂਦੀ ਹੈ। * ਰੋਜ਼ਾਨਾ ਇੱਕ ਪਲੇਟ ਪੋਹਾ ਖਾਣ ਵਾਲੇ ਵਿਅਕਤੀ ‘ਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਉਹ ਅਨੀਮੀਆ ਰੋਗ ਦੂਰ ਰਹਿੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿੱਚ ਹੀਮੋਗਲੋਬਿਨ ਅਤੇ ਇੰਮਿਊਨਿਟੀ ਪਾਵਰ ਵੱਧਦੀ ਹੈ। ਆਇਰਨ ਨਾਲ ਸਰੀਰ ਦੀਆਂ ਕੋਸ਼ਕਾਵਾਂ ਨੂੰ ਆਕਸੀਜਨ ਮਿਲਦੀ ਹੈ।

ਪੋਹੇ ਵਿੱਚ ਕਾਰਬੋਹਾਈਡ੍ਰੇਟ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਾਰਬੋਹਾਈਡ੍ਰੇਟ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਤੁਹਾਡੀ ਬਾਡੀ ਦੀ ਰੋਗ ਰੋਕਣ ਵਾਲਾ ਸਮਰੱਥਾ ਵਧਦੀ ਹੈ। ਤੁਸੀਂ ਰੋਜ਼ ਨਾਸ਼ਤੇ ਵਿੱਚ ਪੋਹਾ ਖਾ ਸਕਦੇ ਹੋ।

Related posts

ਬਚਪਨ ‘ਚ ਲੱਗਣ ਵਾਲੇ ਟੀਕਿਆਂ ਨਾਲ ਹੋ ਸਕਦੈ ਕੋਰੋਨਾ ਤੋਂ ਬਚਾਅ, ਪਡ਼੍ਹੋ- ਖੋਜ ‘ਚ ਸਾਹਮਣੇ ਆਈਆਂ ਵੱਡੀਆਂ ਗੱਲਾਂ

On Punjab

ਜਾਣੋ ਸਿਹਤ ਲਈ ਕਿਵੇਂ ਖ਼ਤਰਨਾਕ ਹੁੰਦਾ ਹੈ ਟਮਾਟਰ ਦਾ ਸੇਵਨ ?

On Punjab

Air Pollution & Covid-19 : ਕੋਵਿਡ ਤੋਂ ਠੀਕ ਹੋਏ ਲੋਕਾਂ ਨੂੰ ਹਵਾ ਪ੍ਰਦੂਸ਼ਣ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਜਾਣੋ

On Punjab