PreetNama
ਖਾਸ-ਖਬਰਾਂ/Important News

ਜਾਣੋ, ਚੀਨ ਨੇ ਕੀ ਕਿਹਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਬਾਰੇ

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਚੀਨ ਵਿਚ ਬਤੌਰ ਭਾਰਤੀ ਰਾਜਦੂਤ ਕੰਮ ਕਰ ਚੁੱਕੇ ਜੈਸ਼ੰਕਰ ਨੇ ਦੋਵੇਂ ਦੇਸ਼ਾਂ ਦੇ ਸਬੰਧਾਂ ਲਈ ਚੰਗਾ ਕੰਮ ਕੀਤਾ ਹੈ। ਆਈਏਐਨਐਸ ਨੂੰ ਸ਼ੁੱਕਰਵਾਰ ਦੇਰ ਰਾਤ ਦਿੱਤੇ ਬਿਆਨ ਵਿਚ ਚੀਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਂਗ ਨੇ ਜੈਸ਼ੰਕਰ ਨੂੰ ਵਧਾਈ ਸੰਦੇਸ਼ ਭੇਜਿਆ ਹੈ, ਜਿਨ੍ਹਾਂ ਨੂੰ ਸ਼ਾਨਦਾਰ ਢੰਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ ਵਿਚ ਵਿਦੇਸ਼ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।

 

ਜੈਸ਼ੰਕਰ ਨੇ ਭਾਰਤ ਦੇ ਰਾਜਦੂਤ ਦੇ ਅਹੁਦੇ ਉਤੇ ਵਿਦੇਸ਼ ਸਕੱਤਰ ਦੇ ਰੂਪ ਵਿਚ ਵੀ ਕੰਮ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੈਸ਼ੰਕਰ ਨੇ ਭਾਰਤ ਦੇ ਚੋਟੀ ਦੇ ਰਾਜਦੂਤ ਅਤੇ ਚੀਨ ਵਿਚ ਰਾਜਦੂਤ ਵਜੋਂ ‘ਚੀਨ–ਭਾਰਤ ਸਬੰਧਾਂ ਦੇ ਵਿਕਾਸ ਵਿਚ ਸਕਾਰਾਤਮਕ ਯੋਗਦਾਨ ਦਿੱਤਾ।’ ਮੰਤਰਾਲਾ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਆਗੂਆਂ ਦੀ ਆਮ ਸਹਿਮਤੀ ਨੂੰ ਲਾਗੂ ਕਰਨ ਅਤੇ ਚੀਨ–ਭਾਰਤ ਸਬੰਧਾਂ ਵਿਚ ਨਵੀਂ ਪ੍ਰਗਤੀ ਨੂੰ ਵਧਾਵਾ ਦੇਣ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਵੱਖ–ਵੱਖ ਖੇਤਰਾਂ ਵਿਚ ਵਿਵਹਾਰਿਕ ਸਹਿਯੋਗ ਨੂੰ ਵਧਾਵਾ ਦੇਣ ਲਈ ਚੀਨ ਭਾਰਤ ਨਾਲ ਕੰਮ ਕਰਨ ਲਈ ਇਛੁੱਕ ਹੈ।’

 

ਵਾਂਗ ਯੀ ਨੇ ਕਿਹਾ ਕਿ ‘ਚੀਨ ਅਤੇ ਭਾਰਤ ਇਕ–ਦੂਜੇ ਦੇ ਮਹੱਤਵਪੂਰਣ ਗੁਆਂਢੀ ਦੇਸ਼ ਹਨ ਅਤੇ ਮੁੱਖ ਨਵੀਂ ਉਭਰਦੀਆਂ ਬਾਜ਼ਾਰ ਅਰਥ ਵਿਵਸਥਾ ਹਨ। ਪਿਛਲੇ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਮੀਲ ਦਾ ਪੱਥਰ ਦਾ ਮਹੱਤਵ ਰੱਖਣ ਵਾਲੀ ਗੈਰ ਰਸਮੀ ਮੀਟਿੰਗ ਕੀਤੀ ਸੀ, ਜੋ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਨਵੇਂ ਚਰਨ ਵਿਚ ਲੈ ਗਈ।

 

ਜੈਸ਼ੰਕਰ ਨੇ 2009 ਤੋਂ 2013 ਤੱਕ ਬੀਜਿੰਗ ਵਿਚ ਭਾਰਤ ਦੇ ਰਾਜਦੂਤ ਵਜੋਂ ਕੰਮ ਕੀਤਾ ਸੀ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ 2017 ਵਿਚ ਡੋਕਲਾਮ ਵਿਚ ਦੋਵੇਂ ਦੇਸ਼ਾਂ ਵਿਚ ਫੌਜੀ ਗਤੀਰੋਧ ਨੂੰ ਹੱਲ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।

Related posts

ਅਫ਼ਗਾਨਿਸਤਾਨ ‘ਚ ਵਿਸ਼ੇਸ਼ ਬਲਾਂ ਦੇ ਟਿਕਾਣੇ ‘ਤੇ ਕਾਰ ਬੰਬ ਧਮਾਕਾ, 18 ਦੀ ਮੌਤ

Preet Nama usa

ਬ੍ਰਾਜ਼ੀਲ ਦੇ ਬਾਰ ‘ਚ ‘ਕਤਲੇਆਮ’, ਛੇ ਮਹਿਲਾਵਾਂ ਸਮੇਤ 11 ਦੀ ਮੌਤ

On Punjab

Kartarpur corridor ਨੂੰ ਕੋਵਿਡ-19 ਕਾਰਨ ਅਸਥਾਈ ਤੌਰ ‘ਤੇ ਕੀਤਾ ਗਿਆ ਬੰਦ

On Punjab
%d bloggers like this: