78.22 F
New York, US
July 25, 2024
PreetNama
ਸਿਹਤ/Health

ਜਾਣੋ ਉਹਨਾਂ ਲਾਹੇਵੰਦ ਫਲਾਂ ਬਾਰੇ ਜਿਨ੍ਹਾਂ ਨੂੰ ਖਾਣ ਨਾਲ ਘੱਟਦਾ ਹੈ ਵਜ਼ਨ

Weight loss: ਵਧਿਆ ਹੋਇਆ ਭਾਰ ਨਾ ਸਿਰਫ ਸਰੀਰ ਦੀ ਬਣਤਰ ਨੂੰ ਖ਼ਰਾਬ ਕਰਦਾ ਹੈ ਬਲਕਿ ਤੁਹਾਡੇ ਆਤਮ-ਵਿਸ਼ਵਾਸ਼ ‘ਚ ਵੀ ਕਮੀ ਲੈ ਕੇ ਆਉਂਦਾ ਹੈ। ਨਾਲ ਹੀ ਭਾਰ ਵਧਣ ਦੇ ਕਾਰਨ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਮਹਿਲਾਵਾਂ ਬਹੁਤ ਸਾਰੇ ਤਰੀਕੇ ਅਪਣਾਉਂਦੀਆਂ ਹਨ। ਉੱਥੇ ਹੀ ਨੈਚੂਰਲ ਤਰੀਕੇ ਨਾਲ ਭਾਰ ਘੱਟ ਕਰਨ ਲਈ ਹੈਲਥੀ ਡਾਈਟ ਦੇ ਨਾਲ-ਨਾਲ ਯੋਗਾ ਬਹੁਤ ਮਹੱਤਵਪੂਰਣ ਹੈ। ਹੈਲਥੀ ਡਾਈਟ ਲਈ ਅਜਿਹੇ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਹਨ ਜਿਸ ਦੇ ਸੇਵਨ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲਾਲ ਰੰਗ ਦੇ ਫਲਾਂ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ…

ਸੇਬ

ਸੇਬ ਫਾਈਬਰ ਦਾ ਬਹੁਤ ਹੀ ਚੰਗਾ ਸਰੋਤ ਹੈ। ਇਕ ਮੀਡੀਅਮ ਸਾਈਜ ਦੇ ਸੇਬ ‘ਚ 50 ਤੋਂ 70 ਕੈਲੋਰੀਜ਼ ਹੁੰਦੀਆਂ ਹਨ। ਸੇਬ ਖਾਣ ਨਾਲ ਕਾਫ਼ੀ ਸਮੇਂ ਤਕ ਢਿੱਡ ਭਰਿਆ ਰਹਿੰਦਾ ਹੈ ਅਤੇ ਇਸ ਨਾਲ ਤੁਸੀਂ ਘੱਟ ਕੈਲੋਰੀ ਇਨਟੇਕ ਕਰਦੇ ਹੋ ਅਤੇ ਤੁਹਾਡਾ ਭਾਰ ਕੰਟਰੋਲ ‘ਚ ਰਹਿੰਦਾ ਹੈ।

ਅਨਾਰ
ਅਨਾਰ ਨਾ ਸਿਰਫ ਭਾਰ ਘੱਟ ਕਰਨ ਲਈ ਬਲਕਿ ਬਲੱਡ ਪ੍ਰੇਸ਼ਰ ਨੂੰ ਵੀ ਸਹੀ ਰੱਖਣ ‘ਚ ਕਾਫ਼ੀ ਮਦਦ ਕਰਦਾ ਹੈ। ਅਨਾਰ ਪਾਚਨ ਤੰਤਰ ਨਾਲ ਜੁੜੀ ਕਈ ਤਰ੍ਹਾਂਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਦਾ ਹੈ। ਅਨਾਰ ਦੇ ਬੀਜਾਂ ‘ਚ ਫਾਈਬਰ ਕਾਫ਼ੀ ਮਾਤਰਾ ‘ਚ ਹੁੰਦਾ ਹੈ।

Strawberry

Strawberry ਜਿੰਨੀ ਖਾਣ ‘ਚ ਸੁਆਦ ਹੁੰਦੀ ਹੈ ਓਹਨੀ ਹੀ ਜ਼ਿਆਦਾ ਭਾਰ ਘੱਟ ਕਰਨ ਲਈ ਫਾਇਦੇਮੰਦ ਹੁੰਦੀ ਹੈ Strawberry ‘ਚ ਐਂਟੀ-ਆਕਸੀਡੈਂਸ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜਿਹੜਾ ਕਿ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ।

ਤਰਬੂਜ
ਤਰਬੂਜ ‘ਚ ਜ਼ਿਆਦਾ ਕੈਲੋਰੀ ਤਾਂ ਨਹੀਂ ਹੁੰਦੀ ਹੈ ਪਰ 90 ਫੀਸਦੀ ਤੱਕ ਪਾਣੀ ਜ਼ਰੂਰ ਭਰਿਆ ਹੁੰਦਾ ਹੈ। ਇਹ ਬੈਲੀ ਫੈਟ ਨੂੰ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Related posts

ਕਣਕ ਦੀ ਰੋਟੀ ਨਾਲ ਠੀਕ ਕਰੋ ਲੱਕ ਦਰਦ

On Punjab

Chocolate ਤੋਂ ਕਰੋ ਪਰਹੇਜ਼, ਵਧਾ ਸਕਦੀ ਹੈ ਪੇਟ ਦੀ ਪਰੇਸ਼ਾਨੀ

On Punjab

ਏ ਬਲੱਡ ਗਰੁੱਪ ਦੇ ਲੋਕਾਂ ਨੂੰ ਹੈ ਕੋਰੋਨਾ ਦਾ ਵਧੇਰੇ ਖ਼ਤਰਾ…

On Punjab