ਬੀਜ਼ਿੰਗ: ਚੀਨ ਵਿੱਚ ਜਨਤਕ ਥਾਂਵਾਂ ‘ਤੇ ਸ਼ਰਟ ਲਾਹੁਣ ਵਾਲਿਆਂ ਨੂੰ ਜ਼ੁਰਮਾਨਾ ਭਰਨਾ ਪਵੇਗਾ। ਚੀਨ ਦੇ ਸ਼ੇਨਡੌਂਗ ਖੇਤਰ ‘ਚ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ, ਨਵਾਂ ਨਿਯਮ ਲੋਕਾਂ ਦਾ ਸਮਾਜ ਵਿਰੋਧੀ ਵਤੀਰਾ ਰੋਕਣ ਲਈ ਲਾਗੂ ਕੀਤਾ ਗਿਆ ਹੈ। ਇਸ ਦਾ ਪਾਲਣ ਚੀਨ ਦੇ ਕਈ ਵੱਡੇ ਸ਼ਹਿਰਾਂ ‘ਚ ਕੀਤਾ ਜਾਵੇਗਾ। ਜਦਕਿ ਜ਼ੁਰਮਾਨਾ ਕਿੰਨਾ ਹੋਵੇਗਾ, ਇਹ ਅਜੇ ਸਾਫ਼ ਨਹੀ ਹੋਇਆ, ਪਰ ਇਸ ਫੈਸਲੇ ਬਾਰੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ।
ਚੀਨ ‘ਚ ਇੱਕ ਮਾਰਚ 2019 ਨੂੰ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਹਾਲ ਹੀ ‘ਚ ਲਾਗੂ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ, ਜਨਤਕ ਥਾਂਵਾਂ ‘ਤੇ ਲੱਕ ਤੱਕ ਕੱਪੜੇ ਲਾਹੁਣ ‘ਤੇ ਜ਼ੁਰਮਾਨਾ ਭਰਨਾ ਪਵੇਗਾ। ਇੱਥੇ ਤਕ ਕਿ ਸਥਾਨਕ ਸਵੀਮਿੰਗ ‘ਚ ਨਹਾਉਣ ਸਮੇਂ ਵੀ ਇਸ ਨਿਯਮ ਦਾ ਖਿਆਲ ਰੱਖਣਾ ਪਵੇਗਾ।
ਇੱਕ ਚੀਨੀ ਅਧਿਕਾਰੀ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨੂੰ ਲਾਗੂ ਕਰਨ ਪਿੱਛੇ ਸਰਕਾਰ ਦਾ ਮਕਸਦ ਜ਼ੁਰਮਾਨਾ ਵਸੂਲਣਾ ਨਹੀਂ ਸਗੋਂ ਲੋਕਾਂ ਨੂੰ ਸਿੱਖਿਅਤ ਕਰਨਾ ਹੈ। ਇਹ ਨਿਯਮ ਲਾਗੂ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ‘ਚ ਇਸ ਬਾਰੇ ਬਹਿਸ ਸ਼ੁਰੂ ਹੋ ਗਈ ਹੈ। ਇਸ ਬਾਰੇ ਯੂਜ਼ਰ ਨੇ ਲਿਖਿਆ ਹੁਣ ਮੈਂ ਆਪਣੇ 8 ਪੈਕ ਐਬਸ ਕਿਵੇਂ ਦਿਖਾਵਾਂਗਾ।