PreetNama
ਸਮਾਜ/Social

ਜਦ ਦੇ ਬਦਲੇ ਰੁਖ ਹਵਾਵਾਂ,

ਜਦ ਦੇ ਬਦਲੇ ਰੁਖ ਹਵਾਵਾਂ,
ਪਾਂਧੀ ਵਿਸਰੇ ਆਪਣੀ ਰਾਹਾਂ।
ਹੰਸਾ ਦੀ ਪਹਿਚਾਣ ਹੈ ਔਖੀ,
ਭੇਸ ਵਟਾ ਲੈ ਬਗਲੇ ਕਾਵਾਂ।
ਮਹਿਫਲ ਸੀ ਜੋ ਭਰੀ ਗੁਲਜ਼ਾਰਾ,
ਅੱਜ ਫੁੱਲ ਦਿੱਸੇ ਟਾਵਾਂ ਟਾਵਾਂ।
ਕਿਸ ਮਾਲੀ ਨੇ ਖੋਹੇ ਹਾਸੇ,
ਕਿਸ ਕੀਤੀਆਂ ਬੰਜ਼ਰ ਥਾਵਾਂ।
ਪਿਆਰ ਮੁਹੱਬਤ ਹਾਸਾ ਰੋਸਾ,
ਹਰ ਸ਼ੈਅ ਹੁਣ ਪ੍ਰਛਾਵਾਂ।
ਹਰ ਥਾਂ ਉਗੀ ਪਈ ਕੰਡਿਆਲੀ,
ਕੀਕਣ ਫੁੱਲਾਂ ਦੇ ਸੋਹਲੇ ਗਾਵਾਂ।
ਹਰਫ ਵਫਾ ਦਾ ਪੜ੍ਹਦਾ ਵਿਰਲਾ,
ਕਿਸ ਨਾ ਲਿਖੀਏ ਸਿਰਨਾਵਾਂ।
ਵੀਨਾ ਸਾਮਾ
(ਪਿੰਡ ਢਾਬਾ ਕੋਕਰੀਆਂ)
ਅਬੋਹਰ
91158-89290

Related posts

ਪਛੱਤਰ ਕਾ ਛੋਰਾ’ ‘ਚ ਰਣਦੀਪ ਹੁੱਡਾ ਤੇ ਨੀਨਾ ਗੁਪਤਾ ਦੀ ਦਿਖੇਗੀ ਗਜਬ ਕੈਮਿਸਟ੍ਰੀ, ਰਿਲੀਜ਼ ਹੋਇਆ ਫ਼ਿਲਮ ਦਾ ਪੋਸਟਰ

On Punjab

ਓਮਾਨ ਟੀਮ ਦੇ ਕਪਤਾਨ ਵਜੋਂ ਖੇਡ ਰਿਹੈ ਲੁਧਿਆਣਾ ਦਾ ਜਤਿੰਦਰ ਸਿੰਘ

On Punjab

ਨਵੇਂ COVID-19 ਵੇਰੀਐਂਟ XFG ਦੇ ਭਾਰਤ ’ਚ 163 ਮਾਮਲੇ ਸਾਹਮਣੇ ਆਏ: INSACOG

On Punjab