PreetNama
ਖਬਰਾਂ/News

ਚੌਰਾਹੇ ‘ਚ ਲੱਗੇ ਬਲਾਤਕਾਰੀਆਂ ਨੂੰ ਫਾਂਸੀ, ਨੈਸ਼ਨਲ ਚੈੱਨਲ ਵਿਖਾਉਣ ਲਾਈਵ ਪ੍ਰਸਾਰਣ: ਜੋਰਾ ਸਿੰਘ ਸੰਧੂ

ਬਲਾਤਕਾਰ ਦੇ ਗੁਨਾਹਗਾਰਾਂ ਨੂੰ ਫ਼ਾਸੀ ਦੇ ਤਖ਼ਤੇ ‘ਤੇ ਲਟਕਾ ਕੇ ਜਿਹੜਾ ਕੰਮ ਭਾਰਤ ਦੇ ਅੰਦਰ ਸ਼ੁਰੂ ਹੋਇਆ ਹੈ, ਹਰ ਕੋਈ ਇਸ ਫੈਸਲੇ ਨੂੰ ਪ੍ਰਸੰਸਾ ਕਰ ਰਿਹਾ ਹੈ। ਦੱਸ ਦਈਏ ਕਿ ਨਿਰਭਿਆ ਕਾਂਡ ਵਾਪਰੇ ਨੂੰ ਅੱਜ ਸੱਤ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਪਿਛਲੇ ਦਿਨੀਂ ਮਾਣਯੋਗ ਅਦਾਲਤ ਨੇ ਜੋ ਬਲਾਤਕਾਰੀਆਂ ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਹੈ, ਉਹ ਕਾਬਲਿ-ਏ-ਤਰੀਫ਼ ਹੈ। ਦਸੰਬਰ 2012 ਦੇ ਵਿਚ ਨਿਰਭਿਆ ਕਾਂਡ ‘ਤੇ ਜੇਕਰ ਨਿਗਾਹ ਮਾਰੀਏ ਤਾਂ ਦਿੱਲੀ ਦੇ ਵਿਚ ਰਾਤ ਸਮੇਂ ਚੱਲਦੀ ਬੱਸ ਵਿੱਚ 6 ਵਿਅਕਤੀਆਂ ਨੇ ਇੱਕ 23 ਸਾਲਾ ਪੈਰਾਮੈਡਿਕ ਵਿਦਿਆਰਥੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਫਿਰ ਹਰ ਕੋਈ ਮਿਲ ਕੇ ਉਸ ਨਾਲ ਨਿਮਰਤਾ ਦੀਆਂ ਹੱਦਾਂ ਤੋਂ ਪਾਰ ਹੋ ਗਿਆ। ਬਾਅਦ ਵਿਚ ਪੈਰਾ ਮੈਡੀਕਲ ਵਿਦਿਆਰਥੀ ਨੂੰ ਮੌਤ ਦੇ ਰਾਹ ਤੇ ਸੁੱਟ ਦਿੱਤਾ ਗਿਆ ਅਤੇ ਇਲਾਜ ਦੌਰਾਨ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ 13 ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 4 ਦੋਸ਼ੀਆਂ ਅਕਸ਼ੈ ਠਾਕੁਰ, ਵਿਨੈ ਸ਼ਰਮਾ, ਪਵਨ ਗੁਪਤਾ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਚਾਰਾਂ ਦੀ ਸਜ਼ਾ ਦੀ ਪੁਸ਼ਟੀ ਕਰਨ ਲਈ ਕੇਸ ਹਾਈ ਕੋਰਟ ਵਿੱਚ ਭੇਜਿਆ ਗਿਆ ਸੀ। ਹਾਈ ਕੋਰਟ ਨੇ 13 ਮਾਰਚ 2014 ਨੂੰ ਚਾਰੇ ਦੋਸ਼ੀਆਂ ਦੀ ਅਪੀਲ ਵੀ ਖਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ ਅਤੇ ਦੋਸ਼ੀ ਦੀ ਅਪੀਲ ਵੀ ਉਥੇ ਹੀ ਰੱਦ ਕਰ ਦਿੱਤੀ ਗਈ। ਇਸ ਦੌਰਾਨ, ਮੁਕੱਦਮੇ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ, ਜਦੋਂਕਿ ਇਕ ਹੋਰ ਨਾਬਾਲਿਗ ਨੂੰ ਬਾਲ ਸੁਧਾਰ ਘਰ ਵਿਚ 3 ਸਾਲ ਬਾਅਦ ਰਿਹਾਅ ਕੀਤਾ ਗਿਆ ਹੈ। ਦੱਸ ਦਈਏ ਕਿ ਨਿਰਭਿਆ ਕਾਂਡ ਚਾਰਾਂ ਦੋਸ਼ੀਆਂ ਨੂੰ ਹੁਣ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।
ਇਸ ‘ਤੇ ਜੇਕਰ ਸਮਾਜ ਸੇਵੀ ਆਗੂ ਅਤੇ ਕੈਂਟ ਬੋਰਡ ਦੇ ਕੌਂਸਲਰ ਜੋਰਾ ਸਿੰਘ ਸੰਧੂ ਨੇ ਦਿੱਲੀ ਵਿੱਚ ਬਹੁ-ਚਰਚਿਤ ਨਿਰਭਿਆ ਗੈਂਗ ਰੇਪ ਕੇਸ ਵਿੱਚ 4 ਦੋਸ਼ੀਆਂ ਖ਼ਿਲਾਫ਼ ਜੋ ਮੌਤ ਦਾ ਵਾਰੰਟ ਜਾਰੀ ਅਦਾਲਤ ਨੇ ਕੀਤਾ ਹੈ, ਉਸ ਦਾ ਉਹ ਸਭ ਸਵਾਗਤ ਕਰਦੇ ਹਨ ਅਤੇ ਸੁਪਰੀਮ ਕੋਰਟ ਤੋਂ ਪੁਰਜ਼ੋਰ ਮੰਗ ਕਰਦੇ ਹਨ ਕਿ ਚਾਰਾਂ ਦੋਸ਼ੀਆਂ ਨੂੰ ਚੌਰਾਹੇ ਵਿਚ ਖੜਾ ਕਰਕੇ ਫਾਂਸੀ ਦੇ ਤਰਖ਼ੇ ‘ਤੇ ਲਟਕਾਇਆ ਜਾਵੇ ਤਾਂ, ਜੋ ਅੱਗੇ ਤੋਂ ਕੋਈ ਵੀ ਵਿਅਕਤੀ ਜੇਕਰ ਕਿਸੇ ਵੀ ਔਰਤ ਜਾਂ ਫਿਰ ਲੜਕੀ ਦੇ ਨਾਲ ਬਲਾਤਕਾਰ ਕਰਨ ਤੋਂ ਪਹਿਲੋਂ 100 ਵਾਰ ਸੋਚੇ। ਜੋਰਾ ਸਿੰਘ ਸੰਧੂ ਨੇ ਇਹ ਵੀ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਫਾਂਸੀ ‘ਤੇ ਤਖਤੇ ‘ਤੇ ਲਟਕਾਉਣ ਸਮੇਂ ਨੈਸ਼ਨਲ ਚੈੱਨਲ ‘ਤੇ ਸਿੱਧਾ ਪ੍ਰਸਾਰਣ ਵਿਖਾਇਆ ਜਾਵੇ ਤਾਂ, ਜੋ ਸਾਰੇ ਲੋਕ ਇਸ ਫਾਂਸੀ ਨੂੰ ਵੇਖ ਸਕਣ।

Related posts

Farmer Protests: ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਛਾਏ ਹਨ ਪ੍ਰਧਾਨ ਮੰਤਰੀ ਮੋਦੀ

On Punjab

South Asian American Voice (SAAVOICE)

On Punjab

ਜੱਸੀ ਕਤਲ ਮਾਮਲੇ ‘ਚ ਮਾਂ ਤੇ ਮਾਮੇ ਨੂੰ ਚਾਰ ਦਿਨ ਰਿੜਕੇਗੀ ਪੁਲਿਸ

Preet Nama usa
%d bloggers like this: