72.59 F
New York, US
June 17, 2024
PreetNama
ਖਬਰਾਂ/News

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਕਾਬੂ

ਰੂਪਨਗਰ : ਅੱਜ ਥਾਣਾ ਸਦਰ ਰੂਪਨਗਰ ਦੀ ਪੁਲਿਸ ਵੱਲੋਂ 2 ਚੋਰਾਂ ਨੂੰ ਗ੍ਰਿਫਤਾਰ ਕਰਕੇ ਕਈ ਚੋਰੀ ਦੀਆਂ ਵਾਰਦਾਤ ਨੂੰ ਟਰੇਸ ਕਰਕੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ। ਇਸ ਸਬੰਧੀ ਡੀਐੱਸਪੀ ਆਰ ਗੁਰਵਿੰਦਰ ਨੇ ਦੱਸਿਆ ਕਿ ਥਾਣਾ ਸਦਰ ਰੂਪਨਗਰ ਦੇ ਮੁੱਖ ਅਫਸਰ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਦੇ ਨਿਰਦੇਸ਼ ‘ਤੇ ਐੱਸਆਈ ਬਲਵੀਰ ਸਿੰਘ ਅਤੇ ਏਐੱਸਆਈ ਕਮਲ ਕਿਸ਼ੋਰ ਨੇ ਸਮੇਤ ਪੁਲਿਸ ਪਾਰਟੀ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 2 ਵਿਅਕਤੀ ਕੁਲਜੀਤ ਸਿੰਘ ਉਰਫ ਕੀਤਾ ਪੁੱਤਰ ਲੇਟ ਮੋਹਨ ਸਿੰਘ ਕੌਮ ਸੈਣੀ ਘਨੋਲੀ ਰੂਪਨਗਰ ਅਤੇ ਰਵੀ ਕੁਮਾਰ ਉਰਫ ਰਵੀ ਪੁੱਤਰ ਸੁਖਦੇਵ ਸਿੰਘ ਹਾਲ ਨਿਵਾਸੀ ਕਿਰਾਏਦਾਰ ਮਾਲਕ ਮਕਾਨ ਤੇਜੋ ਜੱਟੀ ਵਾਸੀ ਘਨੋਲੀ ਨੂੰ ਖੂਫੀਆ ਇਤਲਾਹ ਮਿਲਣ ‘ਤੇ ਖ਼ਾਲਸਾ ਸਟੋਨ ਕਰੈਸ਼ਰ ਪਿੰਡ ਬਿੱਕੋ ਰੇਡ ਕੀਤੀ। ਜਿਥੇ ਇਹ ਦੋਨੋ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛ ਗਿੱਛ ਕੀਤੀ ਤੇ ਆਪਣੇ ਕੀਤੇ ਜੁਰਮ ਕਬੂਲ ਕੀਤੇ ਅਤੇ ਚੋਰੀ ਕੀਤਾ ਸਾਮਾਨ ਬਰਾਮਦ ਕਰਵਾਇਆ। ਇਸ ਸਬੰਧੀ ਮਾਮਲਾ ਥਾਣਾ ਸਦਰ ਵਿਖੇ ਦਰਜ ਹੈ। ਇਨ੍ਹਾਂ ਨੇ ਹੁਣ ਤਕ 6/7 ਚੋਰੀਆਂ ਕਰਨੀਆਂ ਕਬੂਲ ਕੀਤੀਆਂ ਹਨ, ਜਿਨ੍ਹਾਂ ਵਿਚ ਕੁੱਝ ਦਰਜ ਹਨ ਅਤੇ ਕੁੱਝ ਵਿਚ ਲੋਕਾਂ ਵਲੋਂ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਗਈ। ਪੁਲਿਸ ਨੇ ਚੋਰੀ ਕੀਤੇ ਚਾਂਦੀ ਦੇ ਗਹਿਣੇ, ਚਾਂਦੀ ਦੀ ਇੱਟ, ਕੈਸ਼, ਏਟੀਐੱਮ ਕਾਰਡ ਤੇ ਕੈਸ਼ ਬਰਾਮਦ ਕੀਤਾ ਤੇ ਚੋਰਾਂ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Related posts

ਲਾਲੂ ਪਰਿਵਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, RJD ਮੁਖੀ ਨੇ ਕਿਹਾ- ED ਨੇ ਗਰਭਵਤੀ ਨੂੰਹ ਨੂੰ 15 ਘੰਟੇ ਤੱਕ ਬੈਠਾ ਕੇ ਰੱਖਿਆ

On Punjab

ਗੋਲ ਨਾ ਕਰ ਸਕਣ ਤੋਂ ਨਿਰਾਸ਼ ਕ੍ਰਿਸਟੀਆਨੋ ਰੋਨਾਲਡੋ ਨੇ ਮੈਚ ਰੈਫਰੀ ਨਾਲ ਕੀਤਾ ਝਗੜਾ! ਵਾਇਰਲ ਹੋਇਆ ਵੀਡੀਓ

On Punjab

Trump administration asks court to not block work permits for some H-1B spouses

On Punjab