ਚੀਨ ਦੇ ਸ਼ੋਰ ਸ਼ਰਾਬੇ ਵਾਲੇ ਸ਼ਹਿਰ ਸ਼ਿਨਜਿਯਾਂਗ ਖੇਤਰ ਚ ਹੈਯਿਤਕਾ ਮਸਜਿਦ ਦੇ ਚਾਰੇ ਪਾਸੇ ਕਦੇ ਰੌਣਕ ਜਿਹੀ ਲੱਗੀ ਰਹਿੰਦੀ ਸੀ ਪਰ ਹੁਣ ਇਸ ਮਸਜਿਦ ਦੇ ਉੱਚੇ ਗੁਬੰਦਦਾਰ ਇਮਾਰਤ ਦੀ ਨਿਸ਼ਾਨੀ ਮਿਟਣ ਦੇ ਨਾਲ ਹੀ ਇਹ ਥਾ ਹੁਣ ਸੁੰਨਸਾਨ ਜਿਹੀ ਬਣ ਗਈ ਹੈ।
ਦੁਨੀਆ ਭਰ ਦੇ ਮੁਸਲਮਾਨ ਖੁਸ਼ੀ ਅਤੇ ਉਤਸ਼ਾਹ ਨਾਲ ਈਦ ਮਨਾ ਰਹੇ ਹਨ ਪਰ ਹਾਲੀਆ ਸਮੇਂ ਚ ਸ਼ਿਨਜਿਯਾਂਗ ਚ ਦਰਜਨਾਂ ਮਸਜਿਦਾਂ ਨੂੰ ਢਾਹੇ ਜਾਣ ਕਾਰਨ ਉੜਗੁਰ ਅਤੇ ਹੋਰਨਾਂ ਘੱਟ ਗਿਣਤੀ ਵਸੋਂ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਮੌਜੂਦਗੀ ਵਾਲੇ ਇਸ ਖੇਤਰ ਚ ਦਬਾਅ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਮਜ਼ਾਨ ਵੀ ਫੀਕੀ ਲੰਘੀ।
ਨਿਊਜ਼ ਏਜੰਸੀ ਏਐਫ਼ਪੀ ਮੁਤਾਬਕ, ਹੋਤਨ ਸ਼ਹਿਰ ਚ ਇਸ ਥਾਂ ਪਿੱਛੇ ਇਕ ਸਕੂਲ ਦੀ ਦੀਵਾਰ ਤੇ ਲਾਲ ਰੰਗ ਨਾਲ ਲਿਖਿਆ ਹੈ ਕਿ ਪਾਰਟੀ ਲਈ ਲੋਕਾਂ ਨੂੰ ਪੜਾਓ ਤੇ ਇਸ ਸਕੂਲ ਚ ਦਾਖਲੇ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣਾ ਚਿਹਰਾ ਸਕੈਨ ਕਰਾਉਣਾ ਪੈਂਦਾ ਹੈ। ਉਪਗ੍ਰਹਿ ਤੋਂ ਮਿਲੀ ਅਤੇ ਹੋਰਨਾਂ ਤਸਵੀਰਾਂ ਦੀ ਪੜਚੋਲ ਕਰਨ ਮਗਰੋਂ ਇਹ ਪਤਾ ਲੱਗਦਾ ਹੈ ਕਿ ਸਾਲ 2017 ਮਗਰੋਂ ਘਟੋ ਘੱਟ 36 ਮਸਜਿਦਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਹਿਆ ਜਾ ਚੁੱਕਾ ਹੈ।