PreetNama
ਰਾਜਨੀਤੀ/Politics

ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀਬੀਆਈ

ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੀ ਚਿਦੰਬਰਮ ਦੀ ਸੀਬੀਆਈ ਹਿਰਾਸਤ 3 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਹੁਣ ਚਿਦੰਬਰਮ ਨੂੰ 2 ਸਤੰਬਰ ਤਕ ਸੀਬੀਆਈ ਹਿਰਾਸਤ ਵਿੱਚ ਹੀ ਰਹਿਣਾ ਪਏਗਾ। ਰਾਉਜ ਐਵੇਨਿਊ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ। ਉਂਞ ਅੱਜ ਚਿਦੰਬਰਮ ਦੀ ਸੀਬੀਆਈ ਰਿਮਾਂਡ ਖ਼ਤਮ ਹੋ ਜਾਣੀ ਸੀ। ਇਸ ਲਈ ਸੀਬੀਆਈ ਨੇ ਚਿਦੰਬਰਮ ਨੂੰ ਰਾਊਜ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ।ਅਦਾਲਤ ਵਿੱਚ ਸੀਬੀਆਈ ਨੇ ਚਿਦੰਬਰਮ ਦੀ ਹਿਰਾਸਤ 5 ਦਿਨ ਤਕ ਵਧਾਉਣ ਦੀ ਮੰਗ ਕੀਤੀ ਸੀ। ਇਸ ‘ਤੇ ਅਦਾਲਤ ਨੇ ਕਿਹਾ ਕਿ ਜੇ 8 ਤੋਂ 10 ਘੰਟੇ ਪੁੱਛਗਿੱਛ ਹੋਈ ਹੈ ਤਾਂ ਫਿਰ ਵਾਰ-ਵਾਰ ਰਿਮਾਂਡ ਵਧਾਉਣ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ। ਇਸ ‘ਤੇ ਸੀਬੀਆਈ ਨੇ ਕਿਹਾ ਕਿ ਹਾਲੇ ਕੁਝ ਜ਼ਰੂਰੀ ਕਾਗਜ਼ਾਂ ਨਾਲ ਸਾਹਮਣਾ ਕਰਾਉਣਾ ਹੈ।

ਦੱਸ ਦੇਈਏ ਸਾਬਕਾ ਵਿੱਤ ਮੰਤਰੀ ਖ਼ੁਦ ਸੀਬੀਆਈ ਰਿਮਾਂਡ ਵਿੱਚ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਰਿਮਾਂਡ ਬਾਅਦ ਜ਼ਮਾਨਤ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜਿਆ ਜਾ ਸਕਦਾ ਹੈ। ਸੁਪਰੀਮ ਕੋਰਟ ਵਿੱਚ ਅੱਜ ਚਿਦੰਬਰਮ ਦੇ ਵਕੀਲ ਨੇ ਕਿਹਾ ਕਿ ਉਹ ਖ਼ੁਦ 2 ਸਤੰਬਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਰਹਿਣਾ ਚਾਹੁੰਦੇ ਹਨ। ਈਡੀ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

Related posts

LIVE : ਖੇਤੀ ਕਾਨੂੰਨਾਂ ‘ਚ ਸੋਧ ਲਈ ਸਰਕਾਰ ਤਿਆਰ ਪਰ ਕਿਸਾਨ ਰੱਦ ਕਰਵਾਉਣ ‘ਤੇ ਅੜੇ, ਗੱਲਬਾਤ ਜਾਰੀ

On Punjab

ਕਰਤਾਰਪੁਰ ਲਾਂਘੇ ਨੂੰ ਲੈ ਕੇ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

On Punjab

ਭਾਰਤੀ ਅਰਥ-ਵਿਵਸਥਾ ‘ਤੇ ਪਏਗੀ ਵੱਡੀ ਮਾਰ, ਦੁਨੀਆਂ ਦੀਆਂ ਕਈ ਏਜੰਸੀਆਂ ਵੱਲੋਂ ਵੱਡੀ ਗਿਰਾਵਟ ਦਾ ਅੰਦਾਜ਼ਾ

On Punjab
%d bloggers like this: