85.93 F
New York, US
July 15, 2025
PreetNama
ਸਮਾਜ/Social

ਗੰਢਿਆਂ ਮਗਰੋਂ ਟਮਾਟਰਾਂ ਨੂੰ ਚੜ੍ਹਿਆ ਗੁੱਸਾ, ਹਫਤੇ ‘ਚ ਦੁੱਗਣੀ ਕੀਮਤ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ। ਕਰਨਾਟਕ ਸਣੇ ਵੱਖ-ਵੱਖ ਸੂਬਿਆਂ ‘ਚ ਭਾਰੀ ਬਾਰਸ਼ ਕਰਕੇ ਪੂਰਤੀ ‘ਚ ਕਮੀ ਹੋਣ ਕਰਕੇ ਟਮਾਟਰਾਂ ਦੀ ਕੀਮਤ ‘ਚ ਉਛਾਲ ਆਇਆ ਹੈ। ਇਸ ਤੋਂ ਪਹਿਲਾਂ, ਆਮ ਲੋਕਾਂ ਨੂੰ ਪਿਆਜ਼ ਦੀਆਂ ਕੀਮਤਾਂ ਨੇ ਖੂਬ ਰੁਆਇਆ ਸੀ। ਜਦਕਿ ਪਿਛਲੇ ਹਫਤੇ ਇਨ੍ਹਾਂ ਦੀਆਂ ਕੀਮਤਾਂ ‘ਚ ਕਮੀ ਆਈ ਤੇ ਹੁਣ ਇਹ 60 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।

ਵਪਾਰੀਆਂ ਮੁਤਾਬਕ ਸਪਲਾਈ ਪ੍ਰਭਾਵਿਤ ਹੋਣ ਨਾਲ ਪਿਛਲੇ ਕੁਝ ਦਿਨਾਂ ‘ਚ ਟਮਾਟਰ ਕਾਫੀ ਮਹਿੰਗਾ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਮਦਰ ਡੇਅਰੀ ਦੇ ਆਊਟਕਲੈਟਸ ‘ਤੇ ਟਮਾਟਰ 58 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਮਿਲ ਰਿਹਾ ਸੀ। ਉਧਰ ਸਥਾਨਕ ਵਿਕਰੇਤਾ ਇਸ ਨੂੰ 60 ਤੋਂ 80 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚ ਰਹੇ ਸੀ।

ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਦਿੱਲੀ ‘ਚ ਟਮਾਟਰ ਦਾ ਥੋਕ ਮੁਲ ਇੱਕ ਅਕਤੂਬਰ ਦੇ 45 ਰੁਪਏ ਪ੍ਰਤੀ ਕਿਲੋ ਤੋਂ ਵਧਕੇ ਬੁੱਧਵਾਰ ਨੂੰ 54 ਰੁਪਏ ਪ੍ਰਤੀ ਕਿਲੋ ਹੋ ਗਿਆ। ਆਜ਼ਾਦਪੁਰ ਮੰਡੀ ਦੇ ਇੱਕ ਥੋਕ ਵਿਕਰੇਤਾ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਟਮਾਟਰ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ। ਕਰਨਾਟਕ ਤੇ ਤੇਲੰਗਾਨਾ ਜਿਹੇ ਸੂਬਿਆਂ ‘ਚ ਇਸ ਵਾਰ ਭਾਰੀ ਬਾਰਸ਼ ਦਰਜ ਹੋਈ। ਇਸ ਨਾਲ ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ।”

Related posts

ਅੰਮ੍ਰਿਤਸਰ: ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਦੋ ਗ੍ਰਿਫਤਾਰ

On Punjab

ਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨ

On Punjab

ਪ੍ਰਵੀਨ ਕੁਮਾਰ ਸ੍ਰੀਵਾਸਤਵ ਨਵੇਂ ਕੇਂਦਰੀ ਵਿਜੀਲੈਂਸ ਬਣੇ ਕਮਿਸ਼ਨਰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਹੁਦੇ ਦੀ ਚੁਕਾਈ ਸਹੁੰ

On Punjab