ਨਿਊਜਰਸੀ (ਪ੍ਰਿਤਪਾਲ ਕੌਰ) : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਾ ਹਡਸਨ ਵੈਲੀ ਸਿੱਖ ਸੁਸਾਇਟੀ ਮਿਡਟਾਊਨ ਨਿਊਯਾਰਕ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵੈਰਾਗਮਈ ਤਰੀਕੇ ਨਾਲ ਮਨਾਇਆ ਗਿਆ। ਜਿਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਮਿਤੀ 14 ਮਈ ਨੂੰ ਰੱਖੇ ਗਏ ਅਤੇ ਇਸ ਸਬੰਧੀ ਭੋਗ ਸ੍ਰੀ ਅਖੰਡ ਪਾਠ ਸਾਹਿਬ 16 ਮਈ ਨੂੰ ਪਾਏ ਗਏ। ਇਸ ਉਪਰੰਤ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਉਪਰੰਤ ਗੁਰੂ ਕ ੇਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।
previous post