PreetNama
ਖਾਸ-ਖਬਰਾਂ/Important News

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆ

ਨਿਊਯਾਰਕ -ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ 95-30 118 ਸਟਰੀਟ ਰਿਚਮੰਡ ਹਿੱਲ ਨਿਊਯਾਰਕ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਸਮੂਹ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 69ਵੀ ਮਿੱਠੀ ਤੇ ਨਿੱਘੀ ਯਾਦ ਨੂੰ ਮੁੱਖ ਰੱਖ ਕੇ ਕਰਵਾਇਆ ਗਿਆ  । 21 ਜੂਨ ਦਿਨ ਸ਼ੁੱਕਰਵਾਰ ਸਵੇਰੇ ਨੌਂ ਵਜੇ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਕੇ 23 ਜੂਨ ਦਿਨ ਐਤਵਾਰ ਨੂੰ ਸਵੇਰੇ ਨੌ ਵਜੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ । ਇਨ੍ਹਾਂ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਅਤੇ ਕਥਾ ਵਾਚਕਾਂ ਨੇ ਹਰੀ ਜਸ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਜਿਨ੍ਹਾਂ ਵਿਚ ਭਾਈ ਕਮਲਜੀਤ ਸਿੰਘ ਜੀ ਦਿੱਲੀ ਵਾਲੇ , ਭਾਈ ਅਮਰਪ੍ਰੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨਾਲ ਗੁਰੂ ਸ਼ਬਦ ਦੀ ਸਾਂਝ ਪਾਈ ।ਇਸ ਮੌਕੇ ਡਾ ਅਮਰੀਕ ਸਿੰਘ ਮੁਕੇਰੀਆਂ ਵਾਲੇ ਅਤੇ ਭਾਈ ਧਰਮਵੀਰ ਸਿੰਘ ਲੁਧਿਆਣਾ ਵਾਲਿਆਂ ਨੇ ਕਥਾ ਕੀਤੀ । ਇਸ ਮੌਕੇ ਆਈਸਕ੍ਰੀਮ, ਹਦਵਾਣੇ, ਮਠਿਆਈਆਂ, ਜਲੇਬੀਆਂ, ਛੋਲੇ ਭਟੂਰੇ, ਗੋਲ ਗੱਪੇ, ਗੰਨੇ ਦਾ ਰਸ, ਛਬੀਲ ਆਦਿ ਦੇ ਸਟਾਲ ਸੰਗਤਾਂ ਲਈ ਲਗਾਏ ਗਏ ।ਤਿੰਨੇ ਦਿਨ ਬੱਚਿਆਂ ਲਈ ਵਿਸ਼ੇਸ਼ ਪੰਘੂੜਿਆਂ ਦਾ ਇੰਤਜ਼ਾਮ ਕੀਤਾ ਗਿਆ ।ਤਿੰਨੋ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ ।

Related posts

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲਿਆਂ ਸੰਗਤਾਂ ਨੂੰ ਮਿਲੇਗੀ ਇਹ ਖਾਸ ਸਹੂਲਤ

On Punjab

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

On Punjab

PaK ਨੂੰ ਲੈ ਕੇ ਇਮਰਾਨ ਸਰਕਾਰ ਦੀ ਨਵੀਂ ਨੀਤੀ, ਗੁਲਾਮ ਕਸ਼ਮੀਰ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਦੀਆਂ ਰਿਪੋਰਟਾਂ ਕੀਤੀਆਂ ਖ਼ਾਰਜ਼

On Punjab
%d bloggers like this: