ਗਰਮ ਮਸਾਲੇ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕਾਲੀ ਮਿਰਚ ਅਨੇਕ ਦਵਾ–ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਇਹ ਢਿੱਡ ਤੋਂ ਲੈ ਕੇ ਚਮੜੀ ਤੱਕ ਦੀਆਂ ਸਮੱਸਿਆਵਾਂ ਵਿੱਚ ਬਹੁਤ ਤਰੀਕੇ ਕੰਮ ਆਉਂਦੀ ਹੈ। ਕਾਲੀ ਮਿਰਚ ਦੇ ਬਹੁਤ ਸਾਰੇ ਲਾਭ ‘ਹਿੰਦੁਸਤਾਨ’ ਨੂੰ ਰਜਨੀ ਅਰੋੜਾ ਨੇ ਕੁਝ ਇਸ ਪ੍ਰਕਾਰ ਦੱਸੇ।
ਸਰਦੀ–ਜ਼ੁਕਾਮ ਹੋਣ ’ਤੇ 8–10 ਕਾਲੀਆਂ ਮਿਰਚਾਂ, 10–15 ਤੁਲਸੀ ਦੇ ਪੱਤੇ ਮਿਲਾ ਕੇ ਚਾਹ ਪੀਣ ਨਾਲ ਆਰਾਮ ਮਿਲਦਾ ਹੈ। 100 ਗ੍ਰਾਮ ਗੁੜ ਪਿਘਲਾ ਕੇ 20 ਗ੍ਰਾਮ ਕਾਲੀ ਮਿਰਚ ਦਾ ਪਾਊਡਰ ਉਸ ਵਿੱਚ ਮਿਲਾਓ। ਥੋੜ੍ਹਾ ਠੰਢਾ ਹੋਣ ਉੱਤੇ ਉਸ ਦੀਆਂ ਛੋਟੀਆਂ ਛੋਟੀਆਂ ਗੋਲ਼ੀਆਂ ਬਣਾ ਲਵੋ। ਖਾਣਾ ਖਾਣ ਤੋਂ ਬਾਅਦ 2–2 ਗੋਲ਼ੀਆਂ ਖਾਣ ਨਾਲ ਖੰਘ ਵਿੱਚ ਆਰਾਮ ਮਿਲਦਾ ਹੈ।
ਦੋ ਚਮਚੇ ਦਹੀਂ, ਇੱਕ ਚਮਚਾ ਖੰਡ ਤੇ 6 ਗ੍ਰਾਮ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਚੱਟਣ ਨਾਲ ਕਾਲੀ ਤੇ ਸੁੱਕੀ ਖੰਘ ਵਿੱਚ ਆਰਾਮ ਮਿਲਦਾ ਹੈ।