ਕਾਮੇਡੀਅਨ ਅਦਾਕਾਰਾ ਭਾਰਤੀ ਸਿੰਘ ਨੇ ਅੱਜ ਕੱਲ੍ਹ ਦੀ ਕਪਿਲ ਸ਼ਰਮਾ ਸ਼ੋਅ ਅਤੇ ਖਤਰਾ ਖਤਰਾ ਖਤਰਾ ਸ਼ੋਅ ਚ ਨਜ਼ਰ ਆ ਰਹੀਂ ਹਨ। ਕੁਝ ਦਿਨ ਪਹਿਲਾਂ ਖਤਰਾ ਖਤਰਾ ਖਤਰਾ ਸ਼ੋਅ ਦੇ ਸੈੱਟ ਤੇ ਭਾਰਤੀ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਨੇ ਸੈੱਟ ਤੇ ਹੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਦੇ ਗਰਭਵਤੀ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ।
ਜਦੋਂ ਭਾਰਤੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਲੋੜ ਤੋਂ ਵੱਧ ਭਾਰੀ ਹਾਂ, ਇਸ ਲਈ ਲੋਕ ਆਸਾਨੀ ਨਾਲ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਮੇਰੇ ਪਤੀ ਹਰਸ਼ ਤੇ ਮੈਂ ਬੇਬੀ ਬਾਰੇ ਵਿਚਾਰ ਕਰ ਰਹੇ ਹਾਂ ਪਰ ਹਾਲੇ ਨਹੀਂ। ਅਸੀਂ ਇਸ ਬਾਰੇ ਨਵੰਬਰ ਚ ਵਿਚਾਰ ਰਹੇ ਹਾਂ। ਇਸ ਸਮੇਂ ਜ਼ਿੰਦਗੀ ਚ ਬਹੁਤ ਰੁਝੇਵੇਂ ਹਨ ਅਤੇ ਮੈ ਇਸ ਵੇਲੇ ਬੱਚਾ ਕਰਨ ਬਾਰੇ ਸੋਚ ਵੀ ਨਹੀਂ ਸਕਦੀ।
ਭਾਰਤੀ ਤੋਂ ਮੁੜ ਸੈੱਟ ਤੇ ਹਾਲਤ ਖਰਾਬ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਸੈੱਟ ਤੇ ਉਲਟੀ ਹੋ ਗਈ ਸੀ ਪਰ ਉਹ ਢਿੱਡ ਚ ਗੈਸ ਬਣਨ ਕਾਰਨ ਹੋਈ ਸੀ।
ਦੱਸਣਯੋਗ ਹੈ ਕਿ ਭਾਰਤੀ ਤੇ ਹਰਸ਼ ਨੇ 3 ਦਸੰਬਰ 2017 ਚ ਵਿਆਹ ਕੀਤਾ ਸੀ। ਹਾਲੇ ਦੋਵੇਂ ਟੀਵੀ ਰਿਐਲਟੀ ਸ਼ੋਅ ਚ ਕੰਮ ਕਰ ਰਹੇ ਹਨ ਤੇ ਇਸ ਤੋਂ ਪਹਿਲਾਂ ਦੋਵੇਂ ਰਿਐਲਟੀ ਸ਼ੋਅ ਖਤਰੋਂ ਕੇ ਖਿਲਾੜੀ 9 ਚ ਨਜ਼ਰ ਆਏ ਸਨ।