ਡੇਰਾਬੱਸੀ : ਡੇਰਾਬੱਸੀ ‘ਚ ਗਣਤੰਤਰ ਦਿਵਸ ਮਨਾਉਣ ਸਬੰਧੀ ਐੱਸਡੀਐੱਮ ਪੂਜਾ ਸਿਆਲ ਦੀ ਅਗਵਾਈ ਵਿਚ ਇੱਕ ਮੀਟਿੰਗ ਕੀਤੀ ਗਈ। ਗਣਤੰਤਰ ਦਿਵਸ ਨੂੰ ਯਾਦਗਾਰੀ ਬਣਾਉਣ ਲਈ ਉਨ੍ਹਾਂ ਡਿਊਟੀਆ ਲਗਾ ਕੇ ਜ਼ਿੰਮੇਵਾਰੀ ਸੌਂਪੀ। ਮੀਟਿੰਗ ਦੌਰਾਨ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐੱਸਐੱਮਓ, ਸਕੂਲਾਂ ਦੇ ਪਿ੫ੰਸੀਪਲ ਅਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਅਧਿਕਾਰੀਆਂ ਨੂੰ ਗਣਤੰਤਰ ਦਿਵਸ ‘ਤੇ ਸਭਿਆਚਾਰਕ ਪ੫ੋਗਰਾਮ ਪੇਸ਼ ਕਰਨ ਲਈ ਵੱਖ -ਵੱਖ ਝਾਕੀਆਂ ਕੱਢਣ ਦੇ ਪਬੰਧਾਂ ਲਈ ਫਾਇਰ ਬਿ੫ਗੇਡ ਸਮੇਤ ਵੱਖ-ਵੱਖ ਵਿਭਾਗਾਂ ਨਾਲ ਚਰਚਾ ਕੀਤੀ। ਇਸ ਤੋਂ ਪਹਿਲਾ ਇੱਕ ਰਹਿਸਲ 15 ਜਨਵਰੀ ਨੂੰ ਇਸ ਤੋਂ ਬਾਅਦ 21 ਅਤੇ 24 ਜਨਵਰੀ ਨੂੰ ਫਾਈਨਗਲ ਰਹਿਸਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ਦੇ ਵੱਖ-ਵੱਖ ਵਰਗਾਂ ‘ਚ ਉਪਲਬਧੀਆਂ ਹਾਸਲ ਕਰਨ ਵਾਲੀਆ ਸਖ਼ਸੀਅਤਾਂ ਨੂੰ ਸਨਮਾਨਿਤ ਕਰਨ ਸਬੰਧੀ ਚਰਚਾ ਕੀਤੀ ਗਈ।
previous post
next post