PreetNama
ਸਮਾਜ/Social

ਗਜ਼ਲ

ਗਜ਼ਲ
ਹਰ ਇਕ ਭਟਕਣ ਦਾ ਸਿਲਸਿਲਾ ਮਿਟ ਗਿਆ,
ਜਦ ਤੋਂ ਤੇਰੇ ਸ਼ਹਿਰ ਦਾ ਪਤਾ ਮਿਲ ਗਿਆ।
ਹੁਣ ਮੈਂਨੂੰ ਹੋਰ ਕੁਝ ਤਲਾਸ਼ਣ ਦੀ ਜਰੂਰਤ ਨਹੀਂ,
ਜੋ ਪੱਥਰ ਸੀ ਦਿਲ ਮੋਮ ਬਣ ਪਿਘਲ ਗਿਆ।
ਮੈਂ ਜ਼ਖਮੀ ਸਾਂ ਬੋਟ ਕਿਸੇ ਕਰਮਾ ਮਾਰੀ ਦਾ,
ਰਹਿਮ ਤੇਰੀ ਕਿ ਮੈਨੂੰ ਆਲ੍ਹਣਾ ਮਿਲ ਗਿਆ।
ਜਜ਼ਬਿਆਂ ਨੂੰ ਉਡਾਣ ਤੇ ਸੁਪਨਿਆਂ ਨੂੰ ਹਕੀਕਤ,
ਕੁਝ ਐਸਾ ਕਰਮ ਕਿ ਸਾਹਮਣੇ ਆ ਖੁਦ ਮਿਲ ਗਿਆ।
ਚਾਹਤ ਤਾਂ ਸੀ ਦੋ ਚੁਲੀਆ ਭਰ ਪਾਣੀ ਦੀ
ਖੈਰਾਤ ਕਿ ਸਮੁੰਦਰ ਸਾਰੇ ਦਾ ਸਾਰ ਮਿਲ ਗਿਆ।
ਵੀਨਾ ਸਾਮਾ
ਪਿੰਡ ਢਾਬਾਂ ਕੌਕਰੀਆ
ਤਹਿ. ਅਬੋਹਰ, ਫਾਜ਼ਿਲਕਾ
ਫ਼ੋਨ-91155-89290

Related posts

AK47 ਬਦਲੇ ਮਿਲ ਰਹੀਆਂ ਇੱਕ ਜੋੜੀ ਗਾਵਾਂ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਫੇਸਬੁੱਕ ਨੇ 17 ਸਾਲ ਬਾਅਦ ਮਿਲਾਇਆ ਵਿੱਛੜਿਆ ਪਰਿਵਾਰ, ਜਾਣੋ ਦਾਸਤਾਨ

On Punjab

ਇਕ ਸਾਲ ਤੋਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ WHO ਦੀ ਇਕ ਚੰਗੀ ਖ਼ਬਰ

On Punjab