79.59 F
New York, US
July 14, 2025
PreetNama
ਸਿਹਤ/Health

ਖੋਜ ਵਿੱਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਹਰ ਸਾਲ ਕਸਰਤ ਬਚਾ ਰਹੀ ਹੈ ਲੱਖਾਂ ਲੋਕਾਂ ਦੀ ਜਾਨ

ਨਵੀਂ ਦਿੱਲੀ: ਦ ਲੈਂਸੇਟ ਗਲੋਬਲ ਹੈਲਥ ਵਿੱਚ ਪ੍ਰਕਾਸ਼ਤ ਇੱਕ ਨਵੇਂ ਅਧਿਐਨ ਮੁਤਾਬਕ, ਵਿਸ਼ਵ ਭਰ ਵਿੱਚ ਹਰ ਸਾਲ ਘੱਟੋ ਘੱਟ 39 ਲੱਖ ਲੋਕ ਸਮੇਂ ਤੋਂ ਪਹਿਲਾਂ ਮਰ ਰਹੇ ਹਨ। ਬ੍ਰਿਟੇਨ ਦੇ ਐਡਿਨਬਰਗ ਯੂਨੀਵਰਸਿਟੀ ਦੇ ਖੋਜਕਰਤਾ ਡਾ. ਪਾਲ ਕੈਲੀ ਨੇ ਕਿਹਾ ਹੈ, “ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਸ਼ੈਲੀ ਦੇ ਕਾਰਕ, ਜਿਵੇਂ ਕਿ ਸਰੀਰਕ ਗਤੀਵਿਧੀਆਂ ਦੀ ਘਾਟ, ਮਾੜੀ ਖੁਰਾਕ, ਸ਼ਰਾਬ ਪੀਣਾ ਅਤੇ ਤੰਬਾਕੂਨੋਸ਼ੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕ ਹਨ।” ਆਪਣੇ ਅਧਿਐਨ ਵਿੱਚ ਇਸ ਖੋਜ ਟੀਮ ਨੇ ਪਾਇਆ ਕਿ ਜੋ ਲੋਕ ਸਰੀਰਕ ਤੌਰ ਤੇ ਕਿਰਿਆਸ਼ੀਲ ਹੁੰਦੇ ਹਨ ਉਹਨਾਂ ਵਿੱਚ ਮੌਤਾਂ ਦਾ ਅਨੁਪਾਤ ਘੱਟ ਹੁੰਦਾ ਹੈ।

ਟੀਮ ਨੇ 168 ਦੇਸ਼ਾਂ ਦੇ ਪਹਿਲਾਂ ਪ੍ਰਕਾਸ਼ਤ ਅੰਕੜਿਆਂ ‘ਤੇ ਨਜ਼ਰ ਮਾਰੀ। WHO ਨੇ ਇੱਕ ਹਫ਼ਤੇ ਵਿੱਚ ਘੱਟੋ ਘੱਟ 150 ਮਿੰਟ ਦਰਮਿਆਨੀ-ਤੀਬਰਤਾ ਵਾਲੀ ਏਰੋਬਿਕ ਗਤੀਵਿਧੀ ਜਾਂ 75 ਮਿੰਟ ਦੀ ਜ਼ੋਰਦਾਰ ਤੀਬਰਤਾ ਦੀ ਗਤੀਵਿਧੀ ਕਰਨ ਨੂੰ ਕਿਹਾ ਹੈ।

ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ਉਸ ਨੇ ਪਾਇਆ ਕਿ ਵਿਸ਼ਵਵਿਆਪੀ ਤੌਰ ‘ਤੇ ਉਨ੍ਹਾਂ ਚੋਂ ਜੋ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਸੀ, ਉਨ੍ਹਾਂ ‘ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਔਸਤਨ 15 ਪ੍ਰਤੀਸ਼ਤ ਘੱਟ ਸੀ, ਜੋ ਔਰਤਾਂ ਲਈ 14 ਪ੍ਰਤੀਸ਼ਤ ਅਤੇ ਮਰਦਾਂ ਲਈ 16 ਪ੍ਰਤੀਸ਼ਤ ਸੀ।

ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਿਟੀ ਦੀ ਅਧਿਐਨ ਖੋਜਕਰਤਾ ਟੇਸਾ ਸਟ੍ਰੈਨ ਨੇ ਕਿਹਾ, “ਚਾਹੇ ਇਹ ਖੇਡ ਹੋਵੇ ਜਾਂ ਜਿੰਮ ਜਾਂ ਦੁਪਹਿਰ ਦੇ ਖਾਣੇ ਦੌਰਾਨ ਚੱਲਣਾ, ਅਸੀਂ ਬਚਾਏ ਗਏ ਲੋਕਾਂ ਦੀ ਸੰਖਿਆ ਨੂੰ ਵੇਖ ਕੇ ਹਾਸਲ ਕੀਤੀ ਪ੍ਰਾਪਤੀ ਦੀ ਚੰਗੀ ਖ਼ਬਰ ਦੱਸ ਸਕਦੇ ਹਾਂ।”

Related posts

ਕੀ ਰੋਜ਼ 1 ਅੰਡਾ ਖਾਣਾ ਦਿਲ ਲਈ ਹੈ ਫਾਇਦੇਮੰਦ?

On Punjab

Health Tips: ਸਰਦੀਆਂ ‘ਚ ਕੋਰੋਨਾ ਤੋਂ ਬਚਣ ਲਈ ਖੁਰਾਕ ‘ਚ ਪੰਜ ਚੀਜ਼ਾਂ ਜ਼ਰੂਰ ਕਰੋ ਸ਼ਾਮਲ

On Punjab

ਜਾਣੋ ਸਰੀਰ ਲਈ ਕਿਹੜੇ ਐਂਟੀ-ਆਕਸੀਡੈਂਟ ਫੂਡ ਹਨ ਜ਼ਰੂਰੀ

On Punjab