49.35 F
New York, US
December 4, 2023
PreetNama
ਸਿਹਤ/Health

ਕੱਚੇ ਕੇਲੇ ਦੀ ਸਬਜ਼ੀ ਸਿਹਤ ਲਈ ਫਾਇਦੇਮੰਦ, ਜਾਣੋ 4 ਫਾਇਦੇ ਤੇ ਸੁਆਦੀ ਰੈਸਿਪੀ

ਕੇਲਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਆਸਾਨੀ ਨਾਲ ਪੱਚ ਜਾਂਦਾ ਹੈ ਅਤੇ ਤੁਰੰਤ ਐਨਰਜੀ ਦਿੰਦਾ ਹੈ। ਪਰ ਕੀ ਤੁਸੀਂ ਜਾਣਦੋ ਹੋ ਕਿ ਕੱਚਾ ਕੇਲਾ ਖਾਣਾ ਵੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ? ਭਾਰਤ ਦੇ ਕਈ ਹਿੱਸਿਆਂ ‘ਚ ਕੱਚੇ ਕੇਲੇ ਦੀ ਸਬਜ਼ੀ ਤੇ ਦੂਸਰੀਆਂ ਡਿਸ਼ੇਜ਼ ਬਣਾਈਆਂ ਜਾਂਦੀਆਂ ਹਨ। ਕੱਚੇ ਕੇਲੇ ਦੀ ਸਬਜ਼ੀ ਕਾਫ਼ੀ ਸਵਾਦ ਹੁੰਦੀ ਹੈ ਅਤੇ ਇਸ ਨੂੰ ਬਣਾਉਣਾ ਵੀ ਕਾਫ਼ੀ ਅਸਾਨ ਹੁੰਦਾ ਹੈ। ਉਬਲੇ ਹੋਏ ਕੱਚੇ ਕੇਲੇ ਖਾਣ ਨਾਲ ਸਿਹਤ ਨੂੰ ਢੇਰ ਸਾਰੇ ਫਾਇਦੇ ਮਿਲਦੇ ਹਨ। ਅਸਲ ਵਿਚ ਕੱਚੇ ਕੇਲੇ ‘ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਪੱਕੇ ਕੇਲੇ ਦੇ ਮੁਕਾਬਲੇ ਜ਼ਿਆਦਾ ਸਟਾਰਚ ਹੁੰਦਾ ਹੈ ਜਦਕਿ ਸ਼ੂਗਰ ਦੀ ਮਾਤਰਾ ਘਟ ਹੁੰਦੀ ਹੈ। ਇਸ ਲਈ ਕੱਚੇ ਕੇਲੇ ਦੀ ਸਬਜ਼ੀ ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ (Diabetes and Blood Pressure) ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਹਰਾ ਕੇਲਾ ਖਾਣ ਦੇ 4 ਫਾਇਦੇ ਅਤੇ ਕੱਚੇ ਕੇਲੇ ਦੀ ਸੁਆਦੀ ਸਬਜ਼ੀ ਬਣਾਉਣ ਦਾ ਰੈਸਿਪੀ।

ਕੱਚੇ (ਹਰੇ) ਕੇਲੇ ‘ਚ ਪੋਸ਼ਕ ਤੱਤ (Green or Raw Banana Benefits
ਕੱਚੇ ਕੇਲੇ ਨਾਲ ਬਣੀ ਸਬਜ਼ੀ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ ਵਿਚ ਢੇਰ ਸਾਰੇ ਪੋਸ਼ਕ ਤੱਤ ਹੁੰਦੇ ਹਨ। ਕੇਲੇ ‘ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਤੇ ਤਣਾਅ ਘਟਾਉਂਦਾ ਹੈ। ਇਸ ਤੋਂ ਇਲਾਵਾ ਪੈਕਟਿਨ ਕਬਜ਼ ਅਤੇ ਪੇਟ ਸਬੰਧੀ ਸਮੱਸਿਆਵਾਂ ਦੂਰ ਕਰਦਾ ਹੈ ਅਤੇ ਸਰੀਰ ‘ਚ ਇੰਸੁਲਿਨ ਦੀ ਮਾਤਰਾ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਕੱਚੇ ਕੇਲੇ ‘ਚ ਵਿਟਾਮਿਨ ਬੀ-6, ਵਿਟਾਮਿਨ-ਸੀ, ਕਾਪਰ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਪੋਟਾਸ਼ੀਅਮ ਹੁੰਦਾ ਹੈ।
ਪੇਟ ਲਈ ਫਾਇਦੇਮੰਦ ਕੱਚਾ ਕੇਲਾ
ਕੱਚੇ ਕੇਲੇ ਦੀ ਸਬਜ਼ੀ ਪੇਟ ਲਈ ਫਾਇਦੇਮੰਦ ਹੁੰਦੀ ਹੈ। ਇਸ ਵਿਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਇਸ ਲਈ ਇਹ ਕਬਜ਼ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਦੀ ਹੈ। ਕੱਚੇ ਕੇਲੇ ‘ਚ ਸ਼ਾਰਟ ਚੇਨ ਫੈਟੀ ਐਸਿਡ ਹੁੰਦੇ ਹਨ, ਜੋ ਅੰਤੜੀ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ। ਜੇਕਰ ਕਿਸੇ ਵਿਅਕਤੀ ਦਾ ਪੇਟ ਠੀਕ ਤਰ੍ਹਾਂ ਨਾ ਸਾਫ਼ ਹੁੰਦਾ ਹੋਵੇ, ਮਲ ਤਿਆਗ ਵੇਲੇ ਪੇਟ ‘ਚ ਦਰਦ ਹੁੰਦਾ ਹੈ ਤਾਂ ਉਸ ਲਈ ਇਹ ਕਾਫ਼ੀ ਫਾਇਦੇਮੰਦ ਹੈ।

ਡਾਇਰੀਆ ਤੋਂ ਬਚਾਉਂਦਾ ਹੈ ਕੱਚਾ ਕੇਲਾ
ਹਾਲ ਹੀ ‘ਚ ਹੋਈ ਇਕ ਰਿਸਰਚ ਮੁਤਾਬਿਕ ਕੱਚੇ ਕੇਲੇ ਦਾ ਸੇਵਨ ਕਰਨ ਨਾਲ ਡਾਇਰੀਆ ਤੋਂ ਬਹੁਤ ਛੇਤੀ ਆਰਾਮ ਮਿਲਦਾ ਹੈ। ਅਸਲ ਵਿਚ ਕੇਲੇ ਨੂੰ ਪਚਾਉਣਾ ਅਸਾਨ ਹੁੰਦਾ ਹੈ ਅਤੇ ਇਸ ਵਿਚ ਪੋਟਾਸ਼ੀਅਮ ਚੰਗੀ ਮਾਤਰਾ ‘ਚ ਹੁੰਦਾ ਹੈ। ਇਸ ਲਈ ਇਸ ਦੇ ਸੇਵਨ ਨਾਲ ਦਸਤ-ਉਲਟੀ ਆਦਿ ਤੋਂ ਛੇਤੀ ਆਰਾਮ ਮਿਲਦਾ ਹੈ।
ਵਜ਼ਨ ਘਟਾਉਂਦਾ ਹੈ ਕੱਚਾ ਕੇਲਾ (Banana for Weigh Loss)
ਕੱਚੇ ਕੇਲੇ ‘ਚ ਰੈਸਿਸਟੈਂਟ ਸਟਾਰਚ ਹੁੰਦਾ ਹੈ ਇਸ ਲਈ ਇਸ ਦੇ ਸੇਵਨ ਨਾਲ ਵਜ਼ਨ ਤੇਜ਼ੀ ਨਾਲ ਘਟਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਹਫ਼ਤੇ ‘ਚ 2-3 ਵਾਰ ਕੱਚੇ ਕੇਲੇ ਨਾਲ ਬਣੀਆਂ ਡਿਸ਼ੇਜ਼ ਬਣਾਓ। ਉੱਬਲੇ ਹੋਏ ਕੱਚੇ ਕੇਲਿਆਂ ‘ਚ ਕੈਲੋਰੀਜ਼ ਦੀ ਮਾਤਰਾ ਬਹੁਤ ਘਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਤੁਹਾਡਾ ਸਰੀਰ ਕੈਲਸ਼ੀਅਮ ਨੂੰ ਚੰਗੀ ਤਰ੍ਹਾਂ ਸੋਖਦਾ ਹੈ। ਇਸ ਲਈ ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਫੈਟ ਤੇਜ਼ੀ ਨਾਲ ਬਰਨ ਹੁੰਦੀ ਹੈ।

ਕੱਚੇ ਕੇਲੇ ਦੀ ਸੁਆਦੀ ਸਬਜ਼ੀ ਦੀ ਰੈਸਿਪੀ (Green Banana Sabzi Recipe)
  • ਕੱਚੇ ਕੇਲੇ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਕੇਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ ਟੁੱਕੜਿਆਂ ‘ਚ ਛਿਲਕੇ ਸਮੇਤ ਜਾਂ ਛਿਲਕਾ ਲਾਹ ਕੇ ਕੱਟ ਲਉ।
  • ਗੈਸ ‘ਤੇ ਕੜਾਹੀ ਚੜ੍ਹਾਓ ਅਤੇ 2 ਚਮਚ ਤੇਲ ਪਾਓ। ਤੇਲ ਗਰਮ ਹੋ ਜਾਣ ‘ਤੇ ਕੱਟਿਆ ਪਿਆਜ਼, ਲਹਸੁਣ ਅਤੇ ਹਰੀ ਮਿਰਚ ਪਾਓ।
  • ਹੁਣ ਜ਼ੀਰਾ, ਹੀਂਗ, ਹਲਦੀ ਫਾਊਡਰ, ਧਨੀਆ ਪਾਊਡਰ ਆਦਿ ਮਸਾਲੇ ਪਾਉ ਅਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਉ।
  • ਮਸਾਲਾ ਭੁੰਨਣ ਤੋਂ ਬਾਅਦ ਕੱਟੇ ਹੋਏ ਕੱਚੇ ਕੇਲਿਆਂ ਨੂੰ ਪਾਓ ਅਤੇ ਲੂਣ ਤੇ ਲਾਲ ਮਿਰਚ ਸਵਾਦ ਅਨੁਸਾਰ ਪਾਓ।
  • ਸਬਜ਼ੀ ਨੂੰ ਮੀਡੀਆ ਲੋਅ ‘ਤੇ 3-4 ਮਿੰਟ ਚੰਗੀ ਤਰ੍ਹਾਂ ਭੁੰਨੋ।
  • ਜਦੋਂ ਕੇਲਿਆਂ ‘ਤੇ ਮਸਾਲੇ ਚੰਗੀ ਤਰ੍ਹਾਂ ਚੜ੍ਹ ਜਾਣ, ਤਾਂ ਇਸ ਵਿਚ 1/4 ਕੱਪ ਪਾਣੀ ਪਾਓ ਅਤੇ ਸਬਜ਼ੀ ਨੂੰ ਚੰਗੀ ਤਰ੍ਹਾਂ ਚਲਾ ਕੇ ਢੱਕ ਦਿਉ।

 

Related posts

ਡਾਇਬਟੀਜ਼ ਨਾਲ ਵਧ ਜਾਂਦੈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ

On Punjab

Papaya Side Effects : ਕਦੇ ਵੀ ਇਸ ਭੋਜਨ ਨਾਲ ਨਾ ਖਾਓ ਪਪੀਤਾ, ਇਹ ਬਣ ਜਾਂਦਾ ਹੈ ਜ਼ਹਿਰੀਲਾ !

On Punjab

ਰਾਤ ਦੀ ਚੰਗੀ ਨੀਂਦ ਘੱਟ ਕਰ ਸਕਦੀ ਹੈ ਬੱਚਿਆਂ ’ਚ ਮੋਟਾਪੇ ਦਾ ਖ਼ਤਰਾ, ਜਾਣੋ ਹੋਰ ਕੀ ਕਹਿੰਦੀ ਹੈ ਇਹ ਖੋਜ

On Punjab