72.05 F
New York, US
May 9, 2025
PreetNama
ਸਮਾਜ/Social

“ਕੱਚੀਆਂ ਗਾਜਰਾਂ “

“ਕੱਚੀਆਂ ਗਾਜਰਾਂ “
ਕੱਚੀਆਂ ਗਾਜਰਾਂ ਲੋੜ ਤੋਂ ਵਾਧੂ ਸੌਖੀਆਂ ਪੱਚਦੀਆਂ ਨਈ.
ਰੂਹਾਂ ਕਰਨ ਤੱਰਕੀ ਦੇਖ ਕੇ ਰੂਹਾਂ ਮੱਚਦੀਆਂ ਨਈ.
1.ਸੜ੍ਹੀਅਲ ਬੰਦਾ ਸੜ੍ਹਦਾ ਸੜ੍ਹਦਾ ਖੁਦ ਹੀ ਸੜ੍ਹ ਜਾਦਾ.
ਨਾਗ ਜਹਿਰੀਲਾ ਬਣ ਕੇ ਖੁਦ ਜਿੰਦਗੀ ਨਾਲ ਲੜ੍ਹ ਜਾਦਾ.
ੲਿਸ਼ਕ ਹਕੀਕੀ ਕਹਿਣ ਜੋ ਰੂਹਾਂ ਏਦਾਂ ਜਚ ਦੀਆਂ ਨਈ.
ਕੱਚੀਆਂ ਗਾਜਰਾਂ……
2.ਕਰੀੲੇ ਰੀਸ ਜੇ ਚੰਗਿਅਾਂ ਦੀ ਤਾਂ ਚੰਗੇ ਹੀ ਬਣ ਜਾਈਦਾ.
ਪੁੂਰੇ ਗੌਰ ਨਾਂ ਗਿਅਾਨ ਨੂੰ ਸਿੱਖੀੲੇ ਖਾਨੇ ਹੀ ਕੁਝ ਪਾਈਦਾ.
ਬਿੰਨਾਂ ਮਤਲਵ ਤੋਂ ਸੰਗਤ ਦੇ ਵਿੱਚ ਸੰਗਤਾਂ ਹੱਸਦੀਆਂ ਨਈ.
ਕੱਚੀਆਂ ਗਾਜਰਾਂ……
3.ਨੇਕ ਨਿਮਾਣਾਂ ਰਜਾ ਚਂ ਰਹਿ ਕੇ ਚਾਹੁੰਦਾ ਸੀ ਕੁਝ ਕਹਿਣਾਂ ਜੀ
ਬੁਰੀ ਲੱਗੇ ਕੋਈ ਗੱਲ ਦੋਸਤੋ ਟੁੱਟ ਕੇ ਨਾਂ ਉਹਨੂੰ ਪੈਣਾਂ ਜੀ.
ਸ਼ਾਹੂਕਾਰਾਂ ਦੀਆਂ ਧੀਆਂ ਚੜ੍ਹ ਸਟੇਜੀ ਨੱਚਦੀਆਂ ਨਈ.
ਕੱਚੀਆਂ ਗਾਜਰਾਂ ਲੋੜ ਤੋਂ ਵਾਧੂ ਸੌਖੀਆਂ ਪੱਚਦੀਆਂ ਨਈ.
ਰੂਹਾਂ ਕਰਨ ਤੱਰਕੀ ਦੇਖ ਕੇ ਰੂਹਾਂ ਮੱਚਦੀਆਂ ਨਈ.
ਕੱਚੀਆਂ ਗਾਜਰਾਂ ਲੋੜ ਤੋਂ ਵਾਧੂ ਸੌਖੀਆਂ ਪਚਦੀਆਂ ਨਈ.

…ਸ਼ੇਰਗਿੱਲ ਨੇਕ…….
0097470234426

Related posts

‘ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ’, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ ਸੁਪਰੀਮ ਕੋਰਟ ਨੇ ਨਿੱਜੀ ਸੰਪਤੀ ਵਿਵਾਦ ’ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਦੇ ਵੱਡੇ ਬੈਂਚ ਨੇ ਮੰਗਲਵਾਰ ਨੂੰ ਆਪਣੇ ਅਹਿਮ ਫ਼ੈਸਲੇ ’ਚ ਕਿਹਾ ਕਿ ਸਰਕਾਰ ਸਾਰੀਆਂ ਨਿੱਜੀ ਸੰਪਤੀਆਂ ਦੀ ਵਰਤੋਂ ਉਦੋਂ ਤਕ ਨਹੀਂ ਕਰ ਸਕਦੀ, ਜਦੋਂ ਤਕ ਜਨਤਕ ਹਿੱਤ ਨਾ ਜੁੜ ਰਹੇ ਹੋਣ।

On Punjab

ਸੂਤਰਾਂ ਨੇ ਦਾਅਵਾ ਕੀਤਾ ਕਿ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਦਕਿ ਸੂਬਾ ਪ੍ਰਧਾਨ ਉਦੈਭਾਨ ਨੂੰ ਹੋਡਲ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਪਾਰਟੀ ਨੇ ਵਿਨੇਸ਼ ਫੋਗਾਟ ਅਤੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਦੀਆਂ ਸੰਭਾਵਿਤ ਉਮੀਦਵਾਰੀਆਂ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਸੀਈਸੀ ਦੀ ਮੀਟਿੰਗ ਵਿੱਚ ਕਾਂਗਰਸ ਨੇ ਰਾਜ ਦੀਆਂ ਸਾਰੀਆਂ 90 ਸੀਟਾਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 49 ਸੀਟਾਂ ‘ਤੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਅਜੇ ਬਾਕੀ 41 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਨੂੰ ਅੰਤਿਮ ਰੂਪ ਦੇਣਾ ਹੈ।

On Punjab

ਪਾਕਿਸਤਾਨ ਅਦਾਲਤ ਵੱਲੋਂ ਨਵਾਜ਼ ਸ਼ਰੀਫ ਖਿਲਾਫ ਅਦਾਲਤੀ ਵਾਰੰਟ, ਇਹ ਹੈ ਮਾਮਲਾ

On Punjab