79.59 F
New York, US
July 14, 2025
PreetNama
ਖੇਡ-ਜਗਤ/Sports News

ਕ੍ਰਿਕੇਟ ਵਿਸ਼ਵ ਕੱਪ – 2019: ਭਾਰਤ–ਪਾਕਿ ਵਿਚਾਲੇ ਮੈਚ ਦੀਆਂ ਟਿਕਟਾਂ ਹੋਈਆਂ ਬਾਹਲ਼ੀਆਂ ਮਹਿੰਗੀਆਂ

ਕ੍ਰਿਕੇਟ ਵਿਸ਼ਵ ਕੱਪ – 2019 ਦਾ ਜਾਦੂ ਹੁਣ ਹੌਲੀ–ਹੌਲੀ ਸਿਰ ਚੜ੍ਹ ਕੇ ਬੋਲਣ ਲੱਗ ਪਿਆਹੈ। ਉਂਝ ਮੈਚ ਤਾਂ ਕਈ ਹੋ ਰਹੇ ਹਨ ਪਰ ਆਉਂਦੀ 16 ਜੂਨ ਨੂੰ ਭਾਰਤ ਤੇ ਪਾਕਿਸਤਾਨਵਿਚਾਲੇ ਹੋਣ ਵਾਲੇ ਮੈਚ ਦੀ ਖਿੱਚ ਹੁਣੇ ਤੋਂ ਸ਼ੁਰੂ ਵੀ ਹੋ ਗਈ ਹੈ।

 

 

ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਕ੍ਰਿਕੇਟ ਮੈਚ ਨੂੰ ਮੈਦਾਨ ‘ਚ ਵੇਖਣ ਲਈ ਦਰਸ਼ਕਕਾਫ਼ੀ ਉਤਸੁਕ ਵਿਖਾਈ ਦੇ ਰਹੇ ਹਨ, ਇਸੇ ਲਈ ਉਹ ਇਸ ਦੀ ਟਿਕਟ ਲਈ ਮੂੰਹ–ਮੰਗੀਕੀਮਤ ਦੇਣ ਲਈ ਵੀ ਤਿਆਰ ਹਨ।

 

 

ਆਈਸੀਸੀ ਤੇ ਮੈਚਾਂ ਦੇ ਟਿਕਟ ਵੇਚਣ ਵਾਲੀ ਉਸ ਦੀ ਭਾਈਵਾਲ ਵੈੱਬਸਾਈਟ ‘ਟਿਕਟਮਾਸਟਰ’ ਇਸ ਭਾਰਤ–ਪਾਕਿ ਮੈਚ ਦੀ 20,668 ਰੁਪਏ ਦੀ ਕੀਮਤ ਵਾਲੀ ਟਿਕਟ ਹੁਣ87,510 ਰੁਪਏ ਵਿੱਚ ਦਰਸ਼ਕਾਂ ਨੂੰ ਵੇਚ ਰਹੀ ਹੈ।

 

 

ICC ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ–ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ, ਉਸਦੀ ਕਮਾਈ ਲਈ ਸੁਨਹਿਰੀ ਮੌਕਾ ਹੋਵੇਗਾ। ਇਸੇ ਲਈ ਉਸੇ ਪਲਾਟੀਨਮ ਤੇ ਬ੍ਰੌਂਜ਼ ਵਰਗਾਂਦੀਆਂ ਟਿਕਟਾਂ ਦੀਆਂ ਕੀਮਤਾਂ ਜ਼ਬਰਦਸਤ ਤਰੀਕੇ ਨਾਲ ਵਧਾ ਦਿੱਤੀਆਂ ਹਨ।

 

 

ਦਰਸ਼ਕ ਇਹ ਮੈਚ ਹਰ ਹਾਲਤ ਵਿੱਚ ਸਟੇਡੀਅਮ ‘ਚ ਜਾ ਕੇ ਹੀ ਵੇਖਣਾ ਚਾਹੁੰਦੇ ਹਨ।ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਟਿਕਟਾਂ ਦੀ ਕੀਮਤ ਮੇਜ਼ਬਾਨਇੰਗਲੈਂਡ ਦੇ ਮੈਚਾਂ ਤੋਂ ਵੀ ਵੱਧ ਹੈ। ਭਾਰਤ ਦੇ ਸਾਰੇ ਮੈਚਾਂ ਦੀਆਂ ਲਗਭਗ ਸਾਰੀਆਂਟਿਕਟਾਂ ਵਿਕ ਚੁੱਕੀਆਂ ਹਨ।

 

 

ਹੁਣ ਸਭ ਤੋਂ ਵੱਧ ਭੀੜ ਭਾਰਤ ਤੇ ਪਾਕਿਸਤਾਨ ਵਿਚਾਲੇ 16 ਜੂਨ ਨੂੰ ਖੇਡੇ ਜਾਣ ਵਾਲੇ ਮੈਚਨੂੰ ਲੈ ਕੇ ਹੈ।

Related posts

ਭਾਰਤੀ ਮਹਿਲਾ ਭਲਵਾਨਾਂ ਨੂੰ ਚਾਰ ਗੋਲਡ, ਇਕ ਕਾਂਸਾ

On Punjab

Tokyo Paralympics 2020 ‘ਚ ਭਾਰਤ ਨੂੰ ਤਗੜਾ ਝਟਕਾ, ਵਿਨੋਦ ਕੁਮਾਰ ਨੇ ਗਵਾਇਆ ਬ੍ਰੌਨਜ਼ ਮੈਡਲ

On Punjab

ਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਓਲੰਪਿਕ ਤੋਂ ਬਾਅਦ ਕੀਤਾ ਵਿਆਹ

On Punjab