ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ‘ਚ 9 ਜੁਲਾਈ ਨੂੰ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਹੋਣਾ ਹੈ। ਬਤੌਰ ਕਪਤਾਨ ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਸੈਮੀਫਾਈਨਲ ‘ਚ ਹਰਾ ਚੁੱਕੇ ਹਨ। 2008 ਅੰਡਰ 19 ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਾਰਤ ਨੇ ਨਿਊਸੀਲੈਂਡ ਨੂੰ ਡਕਵਰਥ ਲੁਈਸ ਨਿਯਮ ਮੁਤਾਬਕ 3 ਵਿਕਟਾਂ ਤੋਂ ਹਰਾਇਆ ਸੀ।
ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 205 ਦੌੜਾਂ ਬਣਾਈਆਂ ਸੀ। ਟੀਮ ਇੰਡੀਆ ਨੇ ਬਾਰਸ਼ ਕਰਕੇ ਮੈਚ ਰੋਕੇ ਜਾਣ ਤਕ 41.3 ਓਵਰਾਂ ‘ਚ 7 ਵਿਕਟਾਂ ‘ਤੇ 191 ਦੌੜਾਂ ਬਣਾਈਆਂ ਸੀ। ਕਪਤਾਨ ਕੋਹਲੀ ਨੇ 43 ਦੌੜਾਂ ਤੋਂ ਇਲਾਵਾ ਦੋ ਵਿਕਟ ਵੀ ਲਈ ਸੀ, ਜਦਕਿ ਇੱਕ ਵਿਕਟ ਰਵਿੰਦਰ ਜਡੇਜਾ ਨੇ ਵੀ ਲਿਆ ਸੀ।ਇਸ ਦੌਰਾਨ ਵਿਲੀਅਮਸਨ ਨੇ 37 ਦੌੜਾਂ ਬਣਾਈਆਂ ਸੀ। ਟਿਮ ਸਾਉਦੀ ਨੇ ਚਾਰ ਤੇ ਟ੍ਰੈਂਟ ਬੋਲਟ ਨੇ ਇੱਕ ਵਿਕਟ ਲਿਆ ਸੀ। ਹੁਣ ਇਹ ਪੰਜਾਂ ਖਿਡਾਰੀਆਂ ਦੀ 11 ਸਾਲ ਬਾਅਦ ਇੱਕ ਵਾਰ ਫੇਰ ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਿੜੰਤ ਹੋਣ ਵਾਲੀ ਹੈ। ਭਾਰਤ ਤੇ ਨਿਊਜ਼ੀਲੈਨਡ 16 ਸਾਲ ਬਾਅਦ ਵਰਲਡ ਕੱਪ ‘ਚ ਇੱਕ ਦੂਜੇ ਨੂੰ ਟੱਕਰ ਦੇਣਗੀਆਂ। ਦੋਵਾਂ ਦਾ ਆਖਰੀ ਵਾਰ ਮੁਕਾਬਲਾ 2003 ‘ਚ ਹੋਇਆ ਸੀ।