PreetNama
ਸਮਾਜ/Social

ਕੋਈ ਦਸਤਕ ਦਿੰਦਾ ਨੀ…

ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ
ਵੇ ਕਦੇ ਫੇਰੀ ਪਾਈ ਨਾ
ਸਾਡੇ ਪਿੰਡ ਦੀਆਂ ਜੂਹਾਂ ਤੇ…
ਤੂੰ ਤੁਰ ਗਿਆ ਮਾਰ ਉਡਾਰੀ ਵੇ
ਮੇਰੇ ਲਫਜ਼ ਵੀ ਦਸਦੇ ਥੁੜ ਪੈਂਦੇ
ਕਿਵੇਂ ਪੀੜ ਅਸਾਂ ਸਹਾਰੀ ਵੇ
ਅਜ ਪਲ ਪਲ ਚੇਤੇ ਕਰਦੇ ਹਾਂ
ਪੁੱਛਲੀਂ ਮਿਲਦੀਆਂ ਸੂਹਾਂ ਤੇ..
ਅਸਾਂ ਕਫਨ ਯਾਦਾਂ ਦਾ
ਬੁਣ ਲਿਆ ਵੇ
ਰਾਹ ਦਰਗਾਹੀ ਚੁਣ ਲਿਆ ਵੇ
ਸਾਡਾ ਵਾਂਗ ਮਿਲਾਪ ਜਾ ਹੋਣਾ ਵੇ
ਜਿਵੇਂ ਖੂਹ ਨੂੰ ਮਿਲਦੇ ਖੂਹਾਂ ਤੇ..
ਤੇਰੇ ਰਹਿਣ ਬਸੇਰੇ ਥਾਂ ਹੋ ਗਏ
ਦਿਤੇ ਦੁੱਖ ਵੀ ਸਾਡੇ ਨਾਂ ਹੋ ਗਏ
ਕਿੰਝ ਦੱਸੀਏ ਹਾਲਤ ਸੱਜਣਾਂ ਵੇ
ਅਸੀਂ ਮਹਿਲ ਤੋਂ ਢਹਿ ਗਰਾਂ ਹੋ ਗਏ
ਏਹ ਰਹਿੰਦੀ ਢਹਿੰਦੀ ਬਚ ਗਈ ਜੋ
ਮੁੱਕਜੂ ਤੇਰੀਆਂ ਜੂਹਾਂ ਤੇ…
ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ…
ਮਮਨ

Related posts

ਕੋਰੋਨਾ ਵਾਇਰਸ ਦੀ ਚਮਤਕਾਰੀ ਦਵਾਈ ਦਾ ਦਾਅਵਾ ਕਰਨ ਵਾਲੇ ਪਾਦਰੀ ਤੇ ਉਸ ਦਾ ਬੇਟਾ ਗ੍ਰਿਫ਼ਤਾਰ

On Punjab

ਨਾਟੋ ਮੁਖੀ ਨੇ ਰੂਸ ਨਾਲ ਵਪਾਰ ਨੂੰ ਲੈ ਕੇ ਭਾਰਤ, ਚੀਨ ਅਤੇ ਬ੍ਰਾਜ਼ੀਲ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੇਤਾਵਨੀ

On Punjab

ਸੰਧਿਆ ਥੀਏਟਰ ਵਿੱਚ ਪੁਸ਼ਪਾ 2 ਭਗਦੜ: ਅਦਾਕਾਰ ਅੱਲੂ ਅਰਜੁਨ ਤੋਂ ਪੁਲੀਸ ਨੇ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ

On Punjab