PreetNama
ਖਬਰਾਂ/Newsਖਾਸ-ਖਬਰਾਂ/Important News

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖ਼ਰ ਹੁਣ ਨੌਜਵਾਨਾਂ ਨੂੰ ਸਮਾਰਟਫ਼ੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਰੌਂਅ ਵਿੱਚ ਹੈ।

ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਤੋਂ ਬਾਅਦ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਸਮਾਰਟਫ਼ੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ, ਜੋ ਸਵੈ-ਘੋਸ਼ਣਾ ਪੱਤਰ ਦੇਣਗੇ ਕਿ ਉਹ ਕੋਈ ਵੀ ਸਮਾਰਟਫ਼ੋਨ ਨਹੀਂ ਰੱਖਦੇ।

Related posts

Nobel Peace Prize 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ?

On Punjab

ਜੀਕੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਮਗਰੋਂ ਪੁਲਿਸ ਦਾ ਐਕਸ਼ਨ

Pritpal Kaur

Muizzuਨੇ ਬਦਲਿਆ ਰਵੱਈਆ ਤਾਂ ਭਾਰਤ ਨੇ ਵੀ ਵਧਾਇਆ ਦੋਸਤੀ ਦਾ ਹੱਥ, ਕਈ ਅਹਿਮ ਸਮਝੌਤੇ ਕਰ ਕੇ ਭਰ ਦਿੱਤੀ ਮਾਲਦੀਵ ਦੀ ਝੋਲੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ (mohamed muizzu) ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਮੁਈਜ਼ੂ ਭਾਰਤ ਦੇ ਗੁਣਗਾਨ ਕਰਦੇ ਨਜ਼ਰ ਆ ਰਹੇ ਹਨ ਅਤੇ ਭਾਰਤ ਨੂੰ ਆਪਣਾ ਖਾਸ ਦੋਸਤ ਕਹਿੰਦੇ ਹਨ।

On Punjab