PreetNama
ਖਾਸ-ਖਬਰਾਂ/Important News

ਕੈਨੇਡਾ ਦੀ PR ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਿ਼ਆਲ

ਵਿਸ਼ਵ ਦੇ ਬੇਹੱਦ ਆਦਰਸ਼ ਦੇਸ਼ਾਂ ਵਿੱਚੋਂ ਇੱਕ ਹੈ ਕੈਨੇਡਾ। ਬਹੁਤੇ ਪੰਜਾਬੀ ਕੈਨੇਡਾ ’ਚ ਜਾ ਕੇ ਸੈਟਲ ਹੋਣਾ ਤਾਂਘਦੇ ਹਨ। ਪੰਜਾਬੀ ਨੌਜਵਾਨਾਂ ਨੂੰ ਅਣ–ਰਜਿਸਟਰਡ ਟ੍ਰੈਵਲ ਏਜੰਟਾਂ ਦੇ ਢਹੇ ਕਦੇ ਨਹੀਂ ਚੜ੍ਹਨਾ ਚਾਹੀਦਾ; ਭਾਵੇਂ ਉਹ ਤੁਹਾਨੂੰ ਕਿੰਨਾ ਵੀ ਲਾਰਾ ਕਿਉਂ ਨਾ ਲਾਉਣ ਕਿ ਉਹ ਤੁਹਾਨੂੰ ਭੇਜ ਕੇ ਰਹਿਣਗੇ।

ਹਰੇਕ ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਦੀ ਆਪਣੀ ਇੱਕ ਅਧਿਕਾਰਤ ਵੈੱਬਸਾਈਟ ਹੁੰਦੀ ਹੈ; ਸਿਰਫ਼ ਉਸ ਉੱਤੇ ਹੀ ਭਰੋਸਾ ਕਰੋ। ਦੇਸ਼ਾਂ ਦੀਆਂ ਸਰਕਾਰੀ ਵੈੱਬਸਾਈਟਸ ਦੇ ਨਾਲ ਮਿਲਦੀਆਂ–ਜੁਲਦੀਆਂ ਬਹੁਤ ਸਾਰੀਆਂ ਵੈੱਬਸਾਈਟਸ ਕੁਝ ਠੱਗ ਕਿਸਮ ਦੇ ਲੋਕਾਂ ਨੇ ਬਣਾਈਆਂ ਹੋਈਆਂ ਹੁੰਦੀਆਂ ਹਨ।

ਇਸੇ ਲਈ ਤੁਸੀਂ ਆਪਣੇ ਕੋਈ ਨਿਜੀ ਵੇਰਵੇ ਕਿਸੇ ਵੈੱਬਸਾਈਟ ਉੱਤੇ ਚੜ੍ਹਾਉਣ ਜਾਂ ਅਪਲੋਡ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਪੂਰੀ ਤਰ੍ਹਾਂ ਤਸਦੀਕ ਤੇ ਪੁਸ਼ਟੀ ਕਰ ਲਵੋ।

ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ (ਪੀਆਰ ਵੀਜ਼ਾ), ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ, ਬਿਜ਼ਨੇਸ ਵੀਜ਼ਾ ਆਦਿ ਜਿਹੇ ਤਰੀਕਿਆਂ ਨਾਲ ਕੈਨੇਡਾ ਪੁੱਜ ਸਕਦੇ ਹੋ।

ਕੈਨੇਡਾ ਦੇ ਪੀਆਰ ਵੀਜ਼ਾ ਲਈ ਪ੍ਰਤਿਭਾਸ਼ਾਲੀ ਵਿਦੇਸ਼ੀ ਹੁਨਰਮੰਦ ਕਾਮੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਐਕਸਪ੍ਰੈੱਸ ਐਂਟਰੀ ਸਿਸਟਮ, ਕਿਊਬੇਕ ਸਕਿੱਲਡ ਵਰਕਰ ਪ੍ਰੋਗਰਾਮ (QSWP), ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮਾਂ (PNPs) ਦਾ ਲਾਹਾ ਲਿਆ ਜਾ ਸਕਦਾ ਹੈ।

Related posts

ਤਾਜਮਹੱਲ ‘ਚ ਹੁਣ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਖਾਸ ਪ੍ਰਬੰਧ ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ

On Punjab

ਵਿਦਿਆਰਥੀ ਹੱਤਿਆ ਕਾਂਡ: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ

On Punjab

ਜਦੋਂ ਮਰੇ ਕੀੜੇ ਨੇ ਰੋਕ ਦਿੱਤੀ ਜਾਪਾਨ ‘ਚ ਜੀਵਨ ਚਾਲ

On Punjab