PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਭੂਚਾਲ, ਤੇਜ਼ ਝਟਕਿਆਂ ਨਾਲ ਹਿੱਲਿਆ ਵੈਨਕੂਵਰ

ਓਟਾਵਾ: ਕੈਨੇਡਾ ਨਾਲ ਲੱਗਦੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ ਸਾਢੇ ਕੁ ਨੌਂ ਵਜੇ ਭੂਚਾਲ ਆਉਣ ਦੀ ਖ਼ਬਰ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਟਾਪੂ ਦੇ ਉੱਤਰੀ-ਪੱਛਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਬ੍ਰਿਟਿਸ਼ ਕੋਲੰਬੀਆ ਦੇ ਬੇਲਾ ਬੇਲਾ ਤੋਂ 204 ਕਿਲੋਮੀਟਰ ਦੂਰ ਤੇ ਸਮੁੰਦਰ ਵਿੱਚ 10 ਕਿਲੋਮੀਟਰ ਹੇਠਾਂ ਇਹ ਭੂਗੋਲਿਕ ਗਤੀਵਿਧੀ ਵਾਪਰੀ। ਕੈਨੇਡਾ ਭੂਚਾਲ ਮੁਤਾਬਕ ਇਸ ਭੂਚਾਲ ਦੀ ਤੀਬਰਤਾ 5.8 ਨਾਪੀ ਗਈ। ਵਿਭਾਗ ਨੇ ਕਿਸੇ ਕਿਸਮ ਦੀ ਸੁਨਾਮੀ ਦੇ ਖ਼ਤਰੇ ਤੋਂ ਵੀ ਇਨਕਾਰ ਕੀਤਾ ਹੈ।ਹਾਲਾਂਕਿ, ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਅਨੁਸਾਰ ਭੂਚਾਲ ਦੀ ਤੀਬਰਤਾ 6.5 ਦਰਜ ਕੀਤੀ ਗਈ ਹੈ। ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।

Related posts

ਭਾਰਤ ਖ਼ਿਲਾਫ਼ ਬੰਗਲਾਦੇਸ਼ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

On Punjab

ਸਿੱਖ ਜਥੇ ਦਾ ਪਾਕਿਸਤਾਨ ‘ਚ ਇੰਝ ਹੋਇਆ ਸਵਾਗਤ,

On Punjab

2 ਦਿਨਾਂ ਬਾਅਦ ਜਾਗੇ CM ਮਾਨ ! ਕਿਹਾ ਉਹ ‘ਵਾਰਿਸ’ ਅਖਵਾਉਣ ਦੇ ਕਾਬਿਲ ਨਹੀਂ..

On Punjab