PreetNama
ਸਿਹਤ/Health

ਕੈਂਸਰ ਦੀ ਜਾਣਕਾਰੀ ਦੇਵੇਗੀ ਇਹ ਮਸ਼ੀਨ, 1500 ਮਰੀਜ਼ਾਂ ‘ਤੇ ਹੋਈ ਖੋਜ

ਨਵੀਂ ਦਿੱਲੀ: ਕੈਂਸਰ ਦੀ ਸ਼ੁਰੂਆਤ ਦਾ ਕਿਵੇਂ ਪਤਾ ਲੱਗੇ, ਇਸ ‘ਤੇ ਦੁਨੀਆ ‘ਤੇ ਕਾਫੀ ਰਿਸਰਚ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਵਿਗੀਆਨੀਆਂ ਨੇ ਇੱਕ ਅਜਿਹਾ ਬ੍ਰੀਥ ਐਨਾਲਾਈਜ਼ਰ ਬਣਾਇਆ ਹੈ ਜੋ ਸਮੇਂ ‘ਤੇ ਕੈਂਸਰ ਦੀ ਜਾਣਕਾਰੀ ਦੇਵੇਗਾ। ਇਹ ਡਿਵਾਈਸ ਪ੍ਰਦੂਸ਼ਿਤ ਹਵਾ ਕਾਰਨ ਹੋਣ ਵਾਲੀ ਬਿਮਾਰੀਆਂ ਦੀ ਸ਼ੁਰੂਆਤ ‘ਚ ਹੀ ਪਛਾਣ ਲਵੇਗੀ। ਇਸ ਦਾ ਟ੍ਰਾਈਲ ਕੈਂਬ੍ਰਿਜ ਦੇ ਏਡਨਬਰੂਕ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇਂ ਕਰਦਾ ਹੈ-

ਕੈਂਸਰ ਕੋਸ਼ਿਕਾਵਾਂ ਦੇ ਕਾਰਨ ਸਰੀਰ ‘ਚ ਵੋਲਾਟਾਈਲ ਅਰਗੇਨਿਕ ਕੰਪਾਊਂਡ ਬਣਦੇ ਹਨ, ਜੋ ਖੂਨ ‘ਚ ਮਿਲਕੇ ਸਾਹਾਂ ਤਕ ਪਹੁੰਚੇ ਹਨ। ਇਨ੍ਹਾਂ ਕੰਪਾਊਂਡਾਂ ਦਾ ਸਮੇਂ ‘ਤੇ ਦੱਸਣ ਦਾ ਕੰਮ ਬ੍ਰੀਥ ਐਨਾਲਾਈਜ਼ਰ ਕਰਦਾ ਹੈ। ਕੈਂਸਰ ਦਾ ਪਤਾ ਕਰਨ ਲਈ ਮਰੀਜ਼ ਨੂੰ ਬ੍ਰੀਥ ਐਨਾਲਾਈਜ਼ਰ ‘ਚ 10 ਮਿੰਟ ਸਾਹ ਲੈਣ ਅਤੇ ਛੱਡਣ ਲਈ ਕਿਹਾ ਜਾਂਦਾ ਹੈ ਅਤੇ ਕੁਝ ਹੀ ਦਿਨਾਂ ‘ਚ ਇਸ ਦੀ ਰਿਪੋਰਟ ਮਿਲ ਜਾਂਦੀ ਹੈ।

ਬ੍ਰੀਥ ਐਨਾਲਾਈਜ਼ਰ ਦੀ ਮਦਦ ਨਾਲ ਕੈਂਸਰ ਦਾ ਪਤਾ ਲੱਗਣ ‘ਤੇ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨੂੰ ਹਸਪਤਾਲ ਦੇ 1500 ਮਰੀਜਾਂ ‘ਤੇ ਚੈੱਕ ਕੀਤਾ ਗਿਆ ਹੈ ਅਤੇ ਡਿਵਾਈਸ ਨੂੰ ਟ੍ਰਾਈਲ ਤੋਂ ਬਾਅਦ ਲੌਂਚ ਕੀਤਾ ਜਾਵੇਗਾ।

Related posts

Brain Health: ਇਨ੍ਹਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ, ਤੁਸੀਂ ਆਪਣੇ ਦਿਮਾਗ ਨੂੰ ਸਿਹਤਮੰਦ ਤੇ ਰੱਖ ਸਕਦੇ ਹੋ ਐਕਟਿਵ

On Punjab

ਕੀੜੀ ਨਾਲੋਂ ਵੀ ਛੋਟੀ ਇਹ ਮੱਖੀ, ਡੰਗ ਨੇ ਲਈ ਜਾਨਵਰਾਂ ਦੀ ਜਾਨ

On Punjab

LAC ‘ਤੇ ਦੋ ਥਾਵਾਂ ਤੋਂ ਪਿੱਛੇ ਹਟੀ ਭਾਰਤ-ਚੀਨ ਦੀ ਫੌਜ, ਪੜ੍ਹੋ ਪੈਟਰੋਲਿੰਗ ‘ਤੇ ਕਦੋਂ ਨਿਕਲਣਗੇ ਜਵਾਨ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

On Punjab