79.63 F
New York, US
July 16, 2025
PreetNama
ਖਬਰਾਂ/News

ਕੈਂਟੋਨਮੈਂਟ ਬੋਰਡ ਨੇ ਕੱਢੀ ਫਿਰੋਜ਼ਪੁਰ ਛਾਉਣੀ ‘ਚ ਪਲਾਸਟਿਕ ਵਿਰੁੱਧ ਰੈਲੀ

ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦੁਆਰਾ ਸਵੱਛ ਭਾਰਤ ਅਭਿਆਨ ਤਹਿਤ ਮਨਾਏ ਜਾ ਰਹੇ ਸਫਾਈ ਪਖਵਾੜੇ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਸੀਈਓ ਦਮਨ ਸਿੰਘ ਦੀ ਪ੍ਰਧਾਨਗੀ ਵਿੱਚ ਛਾਉਣੀ ਦੇ ਬਾਜ਼ਾਰਾਂ ਵਿੱਚ ਕੱਢੀ ਗਈ। ਰੈਲੀ ਵਿੱਚ ਕੈਂਟੋਨਮੈਂਟ ਬੋਰਡ ਦੇ ਸਟਾਫ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੈਂਟ ਬੋਰਡ ਦੇ ਕੌਂਸਲਰ ਜੋਰਾ ਸਿੰਘ ਸੰਧੂ ਨੇ ਵੀ ਵਿਸੇਸ਼ ਤੌਰ ‘ਤੇ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਸੀਈਓ ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦਮਨ ਸਿੰਘ ਨੇ ਦੱਸਿਆ ਕਿ ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦੁਆਰਾ 1 ਦਸੰਬਰ ਤੋਂ 15 ਦਸੰਬਰ ਤੱਕ ਸਫਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਜਿਸ ਦੇ ਤਹਿਤ ਛਾਉਣੀ ਵਾਸੀਆਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਅਤੇ ਆਪਣੇ ਆਸਪਾਸ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਹਰ ਨਾਗਰਿਕ ਦਾ ਫਰਜ ਹੈ ਕਿ ਉਹ ਬੀਮਾਰੀਆਂ ਤੋਂ ਬਚਨ ਲਈ ਆਪਣੇ ਆਸਪਾਸ ਸਫਾਈ ਰੱਖੇ ਅਤੇ ਦੂਜਿਆਂ ਨੂੰ ਵੀ  ਸਫਾਈ ਰੱਖਣ ਲਈ ਪ੍ਰੇਰਿਤ ਕਰੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨਾਂ ‘ਤੇ ਇੱਕ ਕੂੜੇਦਾਨ ਜਰੂਰ ਲਗਾਉਣ, ਜਿਸ ਵਿਚ ਸਾਰਾ ਕੂੜਾ ਪਾਉਣ ਤਾਂ ਕੈਂਟ ਬੋਰਡ ਦੇ ਸਫ਼ਾਈ ਕਰਮਚਾਰੀ ਉਕਤ ਕੂੜੇ ਨੂੰ ਚੁੱਕ ਕੇ ਲੈ ਜਾਣ।
ਰੈਲੀ ਵਿੱਚ ਮੌਜੂਦ ਭਾਜਪਾ ਕੌਂਸਲਰ ਜੋਰਾ ਸਿੰਘ ਸੰਧੂ ਨੇ ਕਿਹਾ ਕਿ ਸੀਈਓ ਕੈਂਟੋਨਮੈਂਟ ਬੋਰਡ ਜ਼ਮੀਨ ਪੱਧਰੀ ਤੋਂ ਜੁੜੇ ਹੋਏ ਅਧਿਕਾਰੀ ਹਨ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦਾ ਹੱਲ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੈਂਟੋਨਮੈਂਟ ਬੋਰਡ ਦੁਆਰਾ ਮਨਾਏ ਜਾ ਰਹੇ ਸਫਾਈ ਪਖਵਾੜੇ ਵਿੱਚ ਛਾਉਣੀ ਵਾਸੀ ਪੂਰੀ ਤਰ੍ਹਾਂ ਨਾਲ ਸਹਿਯੋਗ ਦੇ ਰਹੇ ਹਨ। ਇਸ ਮੌਕੇ ਕੈਂਟ ਬੋਰਡ ਦੇ ਅਧਿਕਾਰੀ ਸਤੀਸ਼ ਅਰੋੜਾ, ਜੇਈ ਕੈਂਟੋਨਮੈਂਟ ਬੋਰਡ ਅੰਕਿਤ ਸੇਠੀ, ਹਰੀਓਮ ਗੁਪਤਾ, ਮਨਜੀਤ ਸਿੰਘ ਤੋਂ ਇਲਾਵਾ ਰਜਿੰਦਰ ਅਰੋੜਾ ਅਤੇ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।

Related posts

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ.ਐਸ.ਐਫ. ਦੇ ਮੁਲਾਜ਼ਮ ਨੇ ਦਮ ਤੋੜਿਆ

On Punjab

ਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧ

On Punjab

ਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤ

On Punjab