PreetNama
ਸਿਹਤ/Health

ਕੇਲਿਆਂ ਦੀ ਵਿਕਰੀ ‘ਤੇ ਲਾਈ ਰੋਕ

ਲਖਨਊਇੱਥੇ ਰੇਲਵੇ ਅਧਿਕਾਰੀ ਕੇਲਿਆਂ ਤੋਂ ਜ਼ਿਆਦਾ ਮਹੱਤਵ ਸਫਾਈ ਨੂੰ ਦਿੰਦੇ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਅਜਿਹਾ ਮੰਨਣਾ ਹੈ ਕਿ ਕੇਲੇ ਦੇ ਛਿਲਕਿਆਂ ਨਾਲ ਗੰਦਗੀ ਫੈਲਦੀ ਹੈ। ਇਸੇ ਲਈ ਰੇਲਵੇ ਪ੍ਰਸਾਸ਼ਨ ਨੇ ਇੱਥੇ ਚਾਰਬਾਗ ਰੇਲਵੇ ਸਟੇਸ਼ਨ ‘ਤੇ ਕੇਲੇ ਦੀ ਵਿਕਰੀ ‘ਤੇ ਰੋਕ ਲਾ ਦਿੱਤੀ ਹੈ। ਪ੍ਰਸਾਸ਼ਨ ਨੇ ਇਸ ਗੱਲ ਦੀ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਨਿਯਮ ਨੂੰ ਤੋੜਦੇ ਹੋਏ ਕੋਈ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਜ਼ੁਰਮਾਨਾ ਸਣੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਚਾਰਬਾਗ ਸਟੇਸ਼ਨ ‘ਤੇ ਇੱਕ ਵਿਕਰੇਤਾ ਨੇ ਕਿਹਾ, “ਮੈਂ ਪਿਛਲੇ 5-6 ਦਿਨਾਂ ਤੋਂ ਕੇਲੇ ਦੀ ਵਿਕਰੀ ਨਹੀਂ ਕੀਤੀ। ਪ੍ਰਸਾਸ਼ਨ ਨੇ ਵਿਕਰੀ ‘ਤੇ ਰੋਕ ਲਾ ਦਿੱਤੀ ਹੈ। ਪਹਿਲਾਂ ਗਰੀਬ ਲੋਕ ਕੇਲੇ ਦੀ ਖਰੀਦ ਕਰਦੇ ਸੀ ਕਿਉਂਕਿ ਜ਼ਿਆਦਾਤਰ ਹੋਰ ਫਲ ਮਹਿੰਗੇ ਹੁੰਦੇ ਹਨ।”

ਲਖਨਊ ਤੇ ਕਾਨਪੁਰ ‘ਚ ਰੋਜ਼ ਰੇਲਵੇ ਸਫਰ ਕਰਨ ਵਾਲੇ ਅਰਵਿੰਦ ਨਾਗਰ ਨੇ ਕਿਹਾ, “ਕੇਲਾ ਸਭ ਤੋਂ ਸਸਤੇਸਿਹਤਵਰਧਕ ਤੇ ਸੁਰੱਖਿਅਤ ਫਲ ਹੈ। ਇਸ ਦਾ ਇਸਤੇਮਾਲ ਕੋਈ ਵੀ ਸਫ਼ਰ ਦੌਰਾਨ ਕਰ ਸਕਦਾ ਹੈ। ਇਹ ਕਹਿਣਾ ਬੇਕਾਰ ਹੈ ਕਿ ਕੇਲੇ ਨਾਲ ਗੰਦਗੀ ਫੈਲਦੀ ਹੈ।” ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਪਾਣੀ ਦੀ ਬੋਤਲਾਂ ਤੇ ਪੈਕ ਕੀਤੇ ਸਨੈਕਸ ‘ਤੇ ਵੀ ਰੋਕ ਲੱਗਣੀ ਚਾਹੀਦੀ ਹੈ।”

ਉਨ੍ਹਾਂ ਕਿਹਾ ਕਿ ਕੇਲੇ ਦੇ ਛਿਲਕੇ ਜੈਵਿਕ ਹੁੰਦੇ ਹਨ ਤੇ ਇਹ ਵਾਤਾਵਰਣ ਲਈ ਨੁਕਸਾਨਦਾਇਕ ਨਹੀਂ ਸਗੋਂ ਗਰੀਬਾਂ ਲਈ ਪੋਸ਼ਣ ਦਾ ਸਸਤਾ ਸ੍ਰੋਤ ਹਨ।

Related posts

Fish Spa Side Effects: Fish Spa ਸਿਹਤ ਲਈ ਬਹੁਤ ਹਾਨੀਕਾਰਕ, ਏਡਜ਼ ਵਰਗੀਆਂ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ

On Punjab

ਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣ

On Punjab

ਹਰ ਫਲ ਦੇ ਹਨ ਆਪਣੇ ਫਾਇਦੇ, ਜਾਣੋ ਕਿਹੜਾ ਫਲ ਹੈ ਤੁਹਾਡੀ ਸਿਹਤ ਲਈ ਲਾਭਕਾਰੀ

On Punjab