73.17 F
New York, US
October 3, 2023
PreetNama
ਸਮਾਜ/Social

ਕੁਦਰਤ ਤੇਰੇ ਰੰਗ ਨਿਆਰੇ…

ਕੁਦਰਤ ਤੇਰੇ ਰੰਗ ਨਿਆਰੇ,
ਦਿਨ ਵੇਲੇ ਤੂੰ ਧੁੱਪ ਨੂੰ ਕੱਢੇ,
ਰਾਤ ਵੇਲੇ ਨੂੰ ਤਾਰੇ।
ਮੀਹ ਪਾਉਣ ਦਾ ਵੀ ਰੰਗ ਅਨੋਖਾ,
ਰੁੱਖ ਮਾਰਣ ਚਮਕਾਰੇ,
ਕੁਦਰਤ ਤੇਰੇ ਰੰਗ………..।
ਚਾਰ ਕੁ ਕਣੀਆ ਸੁਬਾ ਨੂੰ ਪਾਈਆਂ,
ਫਸਲ ਮਾਰੇ ਹਲਾਰੇ।
ਜਿਨਾ ਗਰੀਬਾਂ ਦਾ ਕੰਮ ਕਿਤੇ ਖੜ ਗਿਆ,
ਉਹ ਗਾਲਾਂ ਕੱਢਣ ਸਾਰੇ।
ਕੁਦਰਤ ਤੇਰੇ ਰੰਗ………….।
ਕਿਤੇ ਹਨੇਰੀ ਕਦੇ ਧੁੱਪ ਆ,
ਤੈਨੂੰ ਕੌਣ ਵਿਚਾਰੇ।
ਜੰਗਲ ਦੇ ਵਿਚ ਮੰਗਲ ਲਾਵੇ,
ਸਭ ਤੇਰੇ ਈ ਚੋਜ ਨਿਆਰੇ,
ਕੁਦਰਤ ਤੇਰੇ ਰੰਗ…………।
ਕਿਤੇ ਭੂਚਾਲ ਨਾਲ ਧਰਤੀ ਕੰਬੇ,
ਕਿਵੇ ਜਵਾਲਾ ਮੁਖੀ ਫਟਾਵੇ।
ਕਿਤੇ ਪਾਣੀ ਨੂੰ ਤਰਸਣ ਲੋਕੀਂ,
ਕਿਤੇ ਹੜ ਲਿਆਵੇ।
ਆਪੇ ਚੋਜ ਤੂੰ ਕਰਾਉਦਾ ਦਾਤਾ,
ਅਹੰਕਾਰ ਜਾਦੇ ਨੂੰ ਮਾਰੇਂ,
ਕੁਦਰਤ ਤੇਰੇ ਰੰਗ………..।
ਤੁਰਦੇ ਫਿਰਦੇ ਤੂੰ “ਬਲਕਾਰ “ਨੂੰ,
ਲਿਖਣ ਦਾ ਸ਼ੌਕ ਜਗਾਇਆ।
ਇਲ ਤੋ ਨਹੀ ਸੀ ਕੁੱਕੜ ਆਉਦਾ,
ਤੂੰ ਆਪਣਾ ਚੋਜ ਵਰਤਾਇਆ।
ਕਿਰਪਾ ਰੱਖੀ “ਭਾਈਰੂਪਾ “ਆਲੇ ਤੇ,
ਜੋ ਤੇਰਾ ਸ਼ੁਕਰ ਗਜਾਰੇ,
ਕੁਦਰਤ ਤੇਰੇ ਰੰਗ ਨਿਆਰੇ,
ਦਿਨ ਵੇਲੇ ਤੂੰ ਧੁੱਪ ਨੂੰ ਕੱਢੇ ਰਾਤ ਨੂੰ ਕੱਢੇ ਤਾਰੇ।
ਬਲਕਾਰ ਸਿੰਘ ਭਾਈਰੂਪਾ
8727892570

Related posts

ਨਿਊਜ਼ੀਲੈਂਡ ਦੀਆਂ ਆਮ ਚੋਣਾਂ ‘ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨ

On Punjab

ਸਮਲਿੰਗੀ ਕੁੜੀਆਂ ਨੂੰ ਚੁੰਮ ਕੇ ਦਿਖਾਉਣ ਲਈ ਕੀਤਾ ਮਜਬੂਰ ਤੇ ਨਾਲੇ ਕੀਤੀ ਕੁੱਟਮਾਰ, ਫੇਸਬੁੱਕ ਪੋਸਟ ਵਾਇਰਲ

On Punjab

ਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !

On Punjab