74.08 F
New York, US
October 4, 2023
PreetNama
ਖਾਸ-ਖਬਰਾਂ/Important News

ਕਿਸ ਦੇ ਨੇ 32,455 ਕਰੋੜ ਰੁਪਏ? ਨਹੀਂ ਮਿਲ ਰਹੇ ਦਾਅਵੇਦਾਰ

ਨਵੀਂ ਦਿੱਲੀਬੈਂਕਾਂ ਤੇ ਬੀਮਾ ਕੰਪਨੀਆਂ ‘ਚ ਬਿਨਾ ਦਾਅਵੇ ਵਾਲੀ ਰਕਮ ਯਾਨੀ ਅਨਕਲੇਮਡ ਡਿਪੋਜ਼ਿਟ 32,455 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬੈਂਕਾਂ ‘ਚ ਅਨਕਲੇਮਡ ਡਿਪੋਜ਼ਿਟ ਵਿੱਚ ਪਿਛਲੇ ਸਾਲ ਤੋਂ 26.8% ਦਾ ਇਜ਼ਾਫਾ ਹੋਇਆ ਹੈ। ਇਹ ਰਕਮ 14,578 ਕਰੋੜ ਰੁਪਏ ਹੋ ਗਈ ਹੈ। ਸਤੰਬਰ 2018 ਤਕ ਲਾਈਫ ਇੰਸ਼ੌਰੈਂਸ ਸੈਕਟਰ ‘ਚ ਬਿਨਾ ਦਾਅਵੇ ਵਾਲੀ ਰਕਮ 16,887.66 ਕਰੋੜ ਰੁਪਏ ਜਦਕਿ ਨੌਨ ਲਾਈਫ ਇੰਸ਼ੌਰੈਂਸ ਸੈਕਟਰ ‘ਚ 989.62 ਕਰੋੜ ਰੁਪਏ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਲੋਕ ਸਭਾ ‘ਚ ਇਸ ਦੀ ਜਾਣਕਾਰੀ ਦਿੱਤੀ।

ਸੀਤਾਰਮਣ ਨੇ ਦੱਸਿਆ ਕਿ ਬੈਂਕਿੰਗ ਸਿਸਟਮ ‘ਚ 2017 ‘ਚ ਬਿਨਾ ਦਾਅਵੇ ਵਾਲੀ ਰਕਮ 11,494 ਕਰੋੜ ਰੁਪਏ ਤੇ 2016 ‘ਚ 8,928 ਕਰੋੜ ਰੁਪਏ ਸੀ। 2018 ਦੇ ਆਖਰ ਤਕ ਐਸਬੀਆਈ ‘ਚ ਅਨਕਲੇਮਡ ਡਿਪਾਜ਼ਿਟ ਅਮਾਉਂਟ ਵਧ ਕੇ 2156.33 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਸੀਤਾਰਮਨ ਨੇ ਦੱਸਿਆ ਕਿ ਬੈਂਕਾਂ ‘ਚ ਅਨਕਲੇਮਡ ਡਿਪਾਜ਼ਿਟ ਨੂੰ ਦੇਖਦੇ ਹੋਏ 2014 ‘ਚ ਆਰਬੀਆਈ ਨੇ ਡਿਪੋਜ਼ਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ ਸਕੀਮ ਸ਼ੁਰੂ ਕੀਤੀ ਸੀ। ਇਸ ਤਹਿਤ 10 ਸਾਲ ਜਾਂ ਜ਼ਿਆਦਾ ਸਮਾਂ ਤੋਂ ਅਨਐਕਟਿਵ ਪਏ ਅਨਕਲੇਮਡ ਖਾਤਿਆਂ ‘ਚ ਜਮ੍ਹਾਂ ਰਕਮ ਦੇ ਵਿਆਜ਼ ਨਾਲ ਗਣਨਾ ਕਰ ਉਸ ਨੂੰ ਡੀਈਏਐਫ ‘ਚ ਪਾ ਦਿੱਤਾ ਜਾਂਦਾ ਹੈ।

ਇੰਸ਼ੋਰੈਂਸ ਸੈਕਟਰ ਦੀ ਸਰਕਾਰੀ ਕੰਪਨੀਆਂ ਦੀ ਅਨਕਲੇਮਡ ਰਾਸ਼ੀ ਹਰ ਸਾਲ ਇੱਕ ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਸੀਨੀਅਰ ਸਿਟੀਜਨ ਵੈਲਫੇਅਰ ਫੰਡ ‘ਚ ਟ੍ਰਾਂਸਫਰ ਕਰਨੀ ਹੁੰਦੀ ਹੈ। ਐਸਸੀੳਬਲੂਐਫ ਦਾ ਇਸਤੇਮਾਲ ਸੀਨੀਅਰ ਸਿਟੀਜਨ ਲਈ ਭਲਾਈ ਯੋਜਨਾਵਾਂ ‘ਚ ਕੀਤਾ ਜਾਂਦਾ ਹੈ। ਗਾਹਕ ਕਦੇ ਵੀ ਦਾਅਵਾ ਕਰ ਸਕਦਾ ਹੈ ਤਾਂ ਇੰਸ਼ੋਰੈਂਸ ਕੰਪਨੀਆਂ ਨੂੰ ਭੁਗਤਾਨ ਕਰਨਾ ਪੈਂਦਾ ਹੈ।

Related posts

Coronavirus Updates: ਅਮਰੀਕਾ-ਭਾਰਤ-ਬ੍ਰਾਜ਼ੀਲ ‘ਚ 1.69 ਕਰੋੜ ਕੋਰੋਨਾ ਸੰਕਰਮਿਤ, 4.27 ਲੱਖ ਦੀ ਹੋਈ ਮੌਤ

On Punjab

ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ ਯੂਬਾ ਸਿਟੀ ‘ਚ ਹੋਈ ਵਿਸ਼ਾਲ ਪਰੇਡ ਤੇ ਆਤਿਸ਼ਬਾਜ਼ੀ

On Punjab

ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਖਿਲਾਫ਼ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਕੰਗ

On Punjab