PreetNama
ਖਬਰਾਂ/News

ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੇ ਡੀਸੀ ਦਫਤਰਾਂ ਦੇ ਸਾਂਝੇ ਕੰਪਲੈਕਸ ਅੱਗੇ ਪੱਕਾ ਮੋਰਚਾ ਸ਼ੁਰੂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਜਿਸ ਵਿਚ ਸ਼ਾਮਲ ਕਿਰਤੀ ਲੋਕਾਂ ਵੱਲੋਂ ਦੁੱਧ, ਪ੍ਰਸਾਦੇ ਤੇ ਹੋਰ ਰਸਦ ਪਾਣੀ ਨਾਲ ਲੈ ਕੇ ਸ਼ਮੂਲੀਅਤ ਕੀਤੀ ਤੇ ਹਲਕਾ ਵਿਧਾਇਕ ਜ਼ੀਰਾ ਦੇ ਦਬਾਅ ਹੇਠ ਕੰਮ ਕਰ ਰਹੇ ਭ੍ਰਿਸ਼ਟ ਪੁਲਿਸ ਤੇ ਸਿਵਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੇ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੁਖਵਿੰਦਰ ਸਿੰਘ ਸਭਰਾਂ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਰਣਬੀਰ ਸਿੰਘ ਰਾਣਾ, ਸਾਹਿਬ ਸਿੰਘ ਦੀਨੇਕੇ, ਧਰਮ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਬੁਰੀ ਤਰ੍ਹਾਂ ਨਾਕਾਮਾ ਰਹਿਣਾ, ਭ੍ਰਿਸ਼ਟ ਹਲਕਾ ਵਿਧਾਇਕ ਤੇ ਭ੍ਰਿਸ਼ਟ ਅਫਸਰਸ਼ਾਹੀ ਨੇ ਮਚਾਈ ਲੁੱਟ, ਝੂਠੇ ਪਰਚੇ, ਜ਼ਮੀਨਾਂ ਹੜੱਪਣ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਅਪਰਾਧਿਕ ਮਾਫੀਏ ਗਰੁੱਪਾਂ ਦੀਆਂ ਗਤੀਵਿਧੀਆਂ ਨੇ ਕਿਸਾਨਾਂ, ਮਜ਼ਦੂਰਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। ਜਿਵੇਂ ਵਿਧਾਇਕ ਜ਼ੀਰਾ ਵੱਲੋਂ ਕੱਚਰਭੰਨ ਦੇ ਕਿਸਾਨਾਂ ਦੀ 77 ਕਨਾਲ ਜ਼ਮੀਨ ਹੜੱਪਣ ਲਈ ਐੱਸਡੀਐੱਮ ਜ਼ੀਰਾ ਪਾਸੋਂ ਸਿਆਸੀ ਦਬਾਅ ਪਾ ਕੇ ਸਿਵਲ ਅਦਾਲਤ ਦਾ ਸਟੇਅ ਆਰਡਰ ਹੋਣ ਦੇ ਬਾਵਜੂਦ ਆਪਣੇ ਹੱਕ ਵਿਚ ਫੈਸਲਾ ਕਰਵਾਉਣਾ ਤੇ ਪੀੜ੍ਹਤ ਕਿਸਾਨਾਂ ਵੱਲੋਂ ਐੱਸਡੀਐੱਮ ਜ਼ੀਰਾ ਵੱਲੋਂ ਕੇਸ ਦੀ ਨਕਲ 25 ਨਵੰਬਰ 2019 ਨੂੰ ਦੇਣ ‘ਤੇ ਕਾਨੂੰਨ ਅਨੁਸਾਰ ਪੀੜਤ ਕਿਸਾਨ ਵੱਲੋਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਅਦਾਲਤ ਵਿਚ 10 ਦਸੰਬਰ 2019 ਨੂੰ ਅਪੀਲ ਦਾਇਰ ਕਰ ਦੇਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਨੇ ਮੌਜ਼ੂਦ ਐੱਸਡੀਐੱਮ ਜ਼ਰਾ ਵੱਲੋਂ ਹਲਕਾ ਵਿਧਾਇਕ ਜ਼ੀਰਾ ਦੇ ਦਬਾਅ ਹੇਠ ਕੀਤੀ ਜਾ ਰਹੀ ਕਾਰਵਾਈ ਰੋਕਣ ਲਈ ਸਟੇਅ ਆਰਡਰ ਜਾਰੀ ਨਾਂਹ ਕਰਨਾ ਤੇ ਨਾ ਹੀ ਆਪਣੀ ਅਦਾਲਤ ਵਿਚ ਸੁਣਵਾਈ ਦਾ ਅਮਲ ਸ਼ੁਰੂ ਕਰਵਾਉਣਾ, ਪੀੜਤਾ ਨਾਲ ਧੱਕੇਸ਼ਾਹੀ ਤੇ ਗੈਰ ਕਾਨੂੰਨੀ ਦੀ ਮੂੰਹ ਬੋਲਦੀ ਤਸਵੀਰ ਹੈ, ਜੋ ਸਿਵਲ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਇਸ ਤਰ੍ਹਾਂ ਉਕਤ ਹਲਕਾ ਵਿਧਾਇਕ ਜ਼ੀਰਾ ਦੇ ਦਬਾਅ ਹੇਠ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਉਕਤ ਪੀੜਤ ਕਿਸਾਨਾਂ ‘ਤੇ 77 ਕਨਾਲ ਜ਼ਮੀਨ ਛੱਡਣ ਦਾ ਦਬਾਅ ਬਨਾਉਣ ਲਈ ਥਾਣਾ ਜ਼ੀਰਾ ਵਿਚ 113/19 ਐੱਫਆਈਆਰ ਅਧੀਨ 306 ਧਾਰਾ ਦਾ ਝੂਠਾ ਪਰਚਾ ਦਰਜ ਕੀਤਾ ਹੈ। ਕਿਸਾਨ ਆਗੂਆਂ ਨੇ ਕੈਪਟਨ ਸਰਕਾਰ ਦੀ ਸ਼ਹਿ ‘ਤੇ ਹਲਕਾ ਵਿਧਾਇਕ ਜ਼ੀਰਾ ਦੇ ਦਬਾਅ ਹੇਠ ਗੈਰ ਕਾਨੂੰਨੀ ਢੰਗ ਵਰਤ ਕੇ ਕੱਚਰਭੰਨ ਦੇ ਕਿਸਾਨਾਂ ‘ਤੇ ਕੀਤੇ ਜਾ ਰਹੇ ਜਬਰ ਜੁਲਮ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਦਾ ਐਲਾਣ ਕਰਦਿਆਂ ਉਕਤ ਮਸਲਿਆਂ ਦੇ ਹੱਲ ਤੱਕ ਪੱਕਾ ਮੋਰਚਾ ਜਾਰੀ ਰੱਖਣ ਦਾ ਅਹਿਦ ਕੀਤਾ ਅਤੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਕਾਨੂੰਨ ਅਨੁਸਾਰ ਉਕਤ 77 ਕਨਾਲ ਜ਼ਮੀਨ ਦੇ ਕੇਸ ‘ਤੇ ਐੱਸਡੀਐੱਮ ਜ਼ੀਰਾ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਟੇਅ ਕਰਕੇ ਆਪਣੀ ਅਦਾਲਤ ਵਿਚ ਸੁਣਵਾਈ ਦਾ ਅਮਲ ਸ਼ੁਰੂ ਕਰੇ। ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ, ਸੁਰਿੰਦਰ ਸਿੰਘ ਘੁਦੂਵਾਲਾ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਮੰਗਲ ਸਿੰਘ ਗੁੱਦੜਢੰਡੀ, ਸੁਖਵੰਤ ਸਿੰਘ ਲੋਹੁਕਾ, ਸੁਰਜੀਤ ਸਿੰਘ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਅੰਗਰੇਜ਼ ਸਿੰਘ ਬੂਟੇਵਾਲਾ, ਰਣਜੀਤ ਸਿੰਘ, ਗੁਰਮੇਲ ਸਿੰਘ, ਹਰਫੂਲ ਸਿੰਘ ਨਛੱਤਰ ਸਿੰਘ ਵਰਪਾਲ, ਮੇਜਰ ਸਿੰਘ ਗਜਨੀਵਾਲਾ, ਫੁੰਮਣ ਸਿੰਘ ਰਾਓਕੇ, ਬਲਰਾਜ ਸਿੰਘ ਫੈਰੋਕੇ, ਸੁਖਵਿੰਦਰ ਸਿੰਘ ਕੋਹਾਲਾ, ਲਖਵਿੰਦਰ ਸਿੰਘ, ਬਲਕਾਰ ਸਿੰਘ ਜੋਗੇਵਾਲਾ ਆਦਿ ਨੇ ਵੀ ਸੰਬੋਧਨ ਕੀਤਾ।

Related posts

ਕਾਂਗਰਸੀ ਵਿਧਾਇਕਾਂ ਦੀਆਂ ਆਸਾਂ ‘ਤੇ ਰਾਹੁਲ ਨੇ ਫੇਰਿਆ ਪਾਣੀ

Preet Nama usa

ਕਿਸਾਨਾਂ ਨੇ ਰਾਸ਼ਟਰਪਤੀ ਦੇ ਨਾਂਅ ਡੀ ਸੀ ਨੂੰ ਦਿੱਤਾ ਮੰਗ ਪੱਤਰ

Preet Nama usa

ਕਿਸਾਨਾਂ, ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦੂਜੇ ਦਿਨ ਵਿਚ ਧਰਨਾ ਜਾਰੀ, 22 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਣ

Preet Nama usa
%d bloggers like this: