PreetNama
ਖਾਸ-ਖਬਰਾਂ/Important News

ਕਾਲਾ ਧਨ ਰੱਖਣ ਵਾਲਿਆਂ ‘ਤੇ ਹੁਣ ਸਵੀਟਜ਼ਰਲੈਂਡ ਸਰਕਾਰ ਨੇ ਕਸਿਆ ਸ਼ਿਕੰਜਾ

ਨਵੀਂ ਦਿੱਲੀਸਵਿਟਜ਼ਰਲੈਂਡ ਨੇ ਆਪਣੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿੱਸ ਸਰਕਾਰ ਨੇ ਇੱਕ ਹੀ ਦਿਨ ‘ਚ 11 ਭਾਰਤੀਆਂ ਨੂੰ ਉਨ੍ਹਾਂ ਦੀ ਜਾਣਕਾਰੀ ਜਨਤਕ ਕਰਨ ਦਾ ਨੋਟਿਸ ਭੇਜੀਆ ਹੈ। ਸਵਿੱਸ ਅਧਿਕਾਰੀਆਂ ਵੱਲੋਂ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਭਾਰਤੀ ਗਾਹਕਾਂ ਨੂੰ ਘੱਟ ਤੋਂ ਘੱਟ 25 ਨੋਟਿਸ ਜਾਰੀ ਕੀਤੇ ਗਏ ਹਨ,ਜਿਸ ‘ਚ ਭਾਰਤ ਸਰਕਾਰ ਨਾਲ ਜਾਣਕਾਰੀ ਸਾਂਝੀ ਕਰਨ ਖ਼ਿਲਾਫ਼ ਅਪੀਲ ਕਰਨ ਲਈ ਆਖਰੀ ਮੌਕਾ ਦਿੱਤਾ ਵੀ ਗਿਆ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕਇਹ ਨੋਟਿਸ ਸਵਿਟਜ਼ਰਲੈਂਡ ਸਰਕਾਰ ਦੇ ਫੈਡਰਲ ਟੈਕਸ ਪ੍ਰਸ਼ਾਸਨ ਦੇ ਨੋਡਲ ਅਫਸਰ ਵੱਲੋਂ ਜਾਰੀ ਕੀਤੇ ਗਏ ਹਨ। ਨੋਟਿਸ ਦੇ ਵਿਸ਼ਲੇਸ਼ਨ ਤੋਂ ਪਤਾ ਲੱਗਦਾ ਹੈ ਕਿ ਸਵਿੱਸ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ‘ਚ ਕਈ ਦੇਸ਼ਾਂ ਦੇ ਨਾਲ ਇਸ ਤਰ੍ਹਾਂ ਦੇ ਵੇਰਵੇ ਸਾਂਝਾ ਕਰਕੇ ਕਾਲੇ ਧਨ ਖ਼ਿਲਾਫ਼ ਤੇਜ਼ੀ ਨਾਲ ਕਦਮ ਚੁੱਕੇ ਹਨ।
ਸਵਿੱਸ ਸਰਕਾਰ ਨੇ 11 ਭਾਰਤੀਆਂ ਨੂੰ 21 ਮਈ ਨੂੰ ਨੋਟਿਸ ਜਾਰੀ ਕੀਤੇ ਸੀ। ਸਰਕਾਰ ਨੇ ਗਜਟ ਵਿੱਚ ਬਹੁਤੀ ਜਾਣਕਾਰੀਆਂ ਜਨਤਕ ਨਾ ਕਰਦਿਆਂ ਬੈਂਕਾਂ ਦੇ ਖਾਤਾ ਧਾਰਕਾਂ ਦਾ ਪੂਰਾ ਨਾਂਅ ਨਾ ਦੱਸ ਸਿਰਫ ਸ਼ੁਰੂਆਤੀ ਅੱਖਰ ਦੱਸੇ ਹਨ। ਇਸ ਤੋਂ ਇਲਾਵਾ ਗਾਹਕਾਂ ਦੀ ਨਾਗਰਿਕਤਾ ਅਤੇ ਜਨਮ ਤਾਰੀਖ ਦਾ ਵੀ ਜ਼ਿਕਰ ਕੀਤਾ ਗਿਆ ਹੈ।

Related posts

ਰੂਸ ‘ਚ ਅਮੀਰਾਂ ਤੇ ਸਰਕਾਰੀ ਅਫਸਰਾਂ ਨੂੰ ਪਹਿਲਾਂ ਹੀ ਦਿੱਤੀ ਗਈ ਕੋਰੋਨਾ ਵੈਕਸੀਨ, ਹੈਰਾਨ ਕਰਨ ਵਾਲਾ ਖੁਲਾਸਾ

On Punjab

ਟਿਊਨੀਸ਼ੀਆ ਦੇ ਰਾਸ਼ਟਰਪਤੀ ਰਹੱਸਮਈ ਢੰਗ ਨਾਲ ‘ਲਾਪਤਾ’

On Punjab

ਪੁਲਵਾਮਾ ਹਮਲੇ: ਸਿੱਧੂ ਆਪਣੇ ਸਟੈਂਡ ‘ਤੇ ਕਾਇਮ, ਕਈ ਕੁਝ ਬੋਲ ਗਏ ‘ਗੁਰੂ’

Pritpal Kaur