79.59 F
New York, US
July 14, 2025
PreetNama
ਖਬਰਾਂ/News

ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ

ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ ‘ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ ਨੌਜਵਾਨ ਨਾਗੌਰ ਜਾ ਰਹੇ ਸਨ ਕਿ ਹਾਈਵੇਅ 89 ‘ਤੇ ਰਾਤ ਕਰੀਬ 12.30 ਵਜੇ ਨੋਖਾ ਇਲਾਕੇ ‘ਚੋਂ ਨਿਕਲਦਿਆਂ ਕਾਰ ਪੈਟਰੋਲ ਪੰਪ ‘ਤੇ ਖੜ੍ਹੇ ਟਰੱਕ ਨਾਲ ਟਕਰਾਅ ਗਈ। ਇਸ ਹਾਦਸੇ ‘ਚ ਕਾਰ ਸਵਾਰ ਚਾਰੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚਾਰ ਲਾਸ਼ਾਂ ਨੂੰ ਬੀਕਾਨੇਰ ਦੇ ਇੱਕ ਹਸਪਤਾਲ ‘ਚ ਪਹੁੰਚਾਇਆ। ਇੱਥੇ ਪੋਸਟਮਾਰਟਮ ਤੋਂ ਬਾਅਦ ਚਾਰਾਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

Related posts

Eminent personalities honoured at The Tribune Lifestyle Awards

On Punjab

ਪੰਜਾਬ ਪੁਲਿਸ ਦੀ ਡੀਐਸਪੀ ਰਾਕਾ ਗੇਰਾ ਨੂੰ CBI ਕੋਰਟ ਨੇ ਰਿਸ਼ਵਤ ਮਾਮਲੇ ‘ਚ ਸੁਣਾਈ 6 ਸਾਲ ਦੀ ਸਜ਼ਾ, 2 ਲੱਖ ਰੁੁਪਏ ਜੁਰਮਾਨਾ

On Punjab

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab