PreetNama
ਖਾਸ-ਖਬਰਾਂ/Important News

ਕਾਰਗਿਲ ਲੜਾਈ ‘ਚ ਸ਼ਹੀਦ ਵਿਕਰਮ ਬੱਤਰਾ ਦੇ ਪਰਿਵਾਰ ਨੂੰ ਬੇਟੇ ਦੇ ਸ਼ਹੀਦੀ ‘ਤੇ ਮਾਣ, ਦੇਸ਼ ਤੋਂ ਮਿਲੇ ਮਾਣ-ਸਮਾਨ ਤੋਂ ਖੁਸ਼

ਹਿਮਾਚਲ ਪ੍ਰਦੇਸ਼ਚਾਹ ਦੇ ਬਾਗਾਂ ਲਈ ਮਸ਼ਹੂਰ ਸੂਬੇ ਦੇ ਛੋਟੇ ਜਿਹੇ ਸ਼ਹਿਰ ਪਾਲਮਪੁਰ ਨੂੰ ਵੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਪਹਿਲੇ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾਕਾਰਗਿਲ ਦੇ ਪਹਿਲੇ ਸ਼ਹਿਦ ਕੈਪਟਨ ਸੌਰਭ ਕਾਲੀਆ ਤੇ ਮੇਜਰ ਸੁਧੀਰ ਵਾਲੀਆ ਜਿਹੇ ਨਾਂ ਪਾਲਮਪੁਰ ਤੋਂ ਹੀ ਹਨ।

ਪਾਲਮਪੁਰ ਵਾਸੀ ਜੀਐਲ ਬੱਤਰਾ ਤੇ ਕਮਲਕਾਂਤਾ ਬੱਤਰਾ ਦੇ ਘਰ ਸਤੰਬਰ 1974 ਨੂੰ ਦੋ ਧੀਆਂ ਤੋਂ ਬਾਅਦ ਜੌੜੇ ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਂ ਵਿਕਰਮ ਬੱਤਰਾ ਤੇ ਵਿਸ਼ਾਲ ਰੱਖਿਆ ਗਿਆ। ਵਿਕਰਮ ਨੂੰ ਸਕੂਲ ਦੇ ਦਿਨਾਂ ਤੋਂ ਹੀ ਸੈਨਾ ‘ਚ ਦਿਲਚਸਪੀ ਹੋ ਹਈ। ਦੇਸ਼ ਭਗਤੀ ਦੀ ਕਹਾਣੀਆਂ ਸੁਣਨ ਤੋਂ ਬਾਅਦ ਉਨ੍ਹਾਂ ਦਾ ਦੇਸ਼ ਪ੍ਰੇਮ ਹੋਰ ਵਧ ਗਿਆ।

ਚੰਡੀਗੜ੍ਹ ‘ਚ ਆਪਣੀ ਉੱਚ ਸਿੱਖਿਆ ਹਾਸਲ ਕਰਦੇ ਹੋਏ ਉਨ੍ਹਾਂ ਨੂੰ ਮਰਚੈਂਟ ਨੇਵੀ ‘ਚ ਜਾਣ ਚਾ ਮੌਕਾ ਮਿਲਿਆ ਜਿਸ ਨੂੰ ਨਾਂਹ ਕਰ ਉਨ੍ਹਾਂ ਨੇ ਆਈਐਮਏ ਦੇਹਰਾਦੁਨ ਜੁਆਇਨ ਕੀਤਾਜਿੱਥੇ ਪਹਿਲੀ ਜੂਨ 1999 ਨੂੰ ਉਨ੍ਹਾਂ ਦੀ ਟੁਕੜੀ ਕਾਰਗਿਲ ਜੰਗ ‘ਤੇ ਭੇਜੀ ਗਈ। ਸ੍ਰੀਨਗਰਲੇਹ ਮਾਰਗ ਦੀ ਉੱਤੇ ਸਭ ਤੋਂ ਮਹਤੱਪੂਰਵ ਪਹਾੜੀ ਦੀ ਜ਼ਿੰਮੇਦਾਰੀ ਬੱਤਰਾ ਦੀ ਟੁਕੜੀ ਨੂੰ ਹੀ ਸੌਂਪੀ ਗਈ ਸੀ। ਜਿਸ ‘ਚ ਵਿਕਰਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 20 ਜੂਨ 1999 ਦੀ ਸਵੇਰ ਤਕ ਉਹ ਪਹਾੜੀ ਆਪਣੇ ਕਬਜ਼ੇ ‘ਚ ਕਰ ਲਈ ਸੀ।

ਇਸ ਤੋਂ ਬਾਅਦ ਪਹਾੜੀ 4875 ਨੂੰ ਹਾਸਲ ਕਰਨ ਦੀ ਜ਼ਿੰਮੇਦਾਰੀ ਵੀ ਬੱਤਰਾ ਨੂੰ ਹੀ ਦਿੱਤੀ ਗਈ ਜਿਨ੍ਹਾਂ ਨੇ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਥੇ ਵੀ ਕਾਮਯਾਬੀ ਹਾਸਲ ਕੀਤੀ। ਸ਼ਹੀਦ ਹੋਣ ਤੋਂ ਬਾਅਦ ਉਨ੍ਹਾਂ ਨੂੰ 15 ਅਗਸਤ, 1999 ‘ਚ ਹੀ ਭਾਰਤ ਸਰਕਾਰ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਵੀ ਸ਼ਹੀਦ ਦੇ ਪਰਿਵਾਰ ਨੂੰ ਮਲਾਲ ਨਹੀਂ ਹੈ। ਗਿਰਧਾਰੀ ਲਾਲ ਬੱਤਰਾ ਦਾ ਕਹਿਣਾ ਹੈ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਦੇ ਦੂਜੇ ਬੇਟੇ ਨੂੰ ਨੌਕਰੀ ਦੇਣੀ ਸੀ ਜੋ ਉਨ੍ਹਾਂ ਦੇ ਸਨਮਾਨ ਦੇ ਮੁਤਾਬਕ ਨਹੀਂ ਸੀ। ਇਸ ਨੌਕਰੀ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਇਸ ਤੋਂ ਬਾਅਦ ਵੀ ਸ਼ਹਿਦ ਵਿਕਰਮ ਬੱਤਰਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਸ਼ਹੀਦੀ ‘ਤੇ ਜੋ ਮਾਨਸਨਮਾਨ ਉਨ੍ਹਾਂ ਨੂੰ ਮਿਲਿਆ ਹੈਉਸ ਅੱਗੇ ਸਭ ਕੁਝ ਫਿੱਕਾ ਹੈ।

Related posts

ਅਮਰੀਕਾ ‘ਚ ਦਸੰਬਰ ‘ਚ ਹੀ ਫੈਲ ਗਿਆ ਸੀ ਕੋਰੋਨਾ, ਚੀਨ ‘ਚ ਬਾਅਦ ‘ਚ ਆਏ ਮਾਮਲੇ

On Punjab

Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ, 7 ਸਾਲ ਪੁਰਾਣੇ ਮਾਮਲੇ ਦਾ ਹੋਇਆ ਨਿਪਟਾਰਾ

On Punjab

DECODE PUNJAB: ‘Wheat-paddy cycle suits Centre, wants Punjab to continue with it’

On Punjab