PreetNama
ਖਾਸ-ਖਬਰਾਂ/Important News

ਕਾਬੁਲ ‘ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀ

ਕਾਬੁਲਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ। ਇਸ ‘ਚ ਘੱਟੋਘੱਟ 34 ਲੋਕਾਂ ਦੀ ਮੌਤ ਹੋ ਗਈ ਤੇ 68 ਹੋਰ ਜ਼ਖ਼ਮੀ ਹੋ ਗਏ। ਖਬਰ ਏਜੰਸੀ ਸਿੰਹੂਆ ਨੇ ਦੱਸਿਆ ਕਿ ਅੱਤਵਾਦੀ ਪੁਲਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ ਗਏ ਸੀ। ਹਾਲਾਤ ‘ਤੇ ਕਾਬੂ ਪਾਉਣ ਲਈ ਪਹੁੰਚੇ ਸੁਰੱਖਿਆ ਬਲਾਂ ਨਾਲ ਫਾਇਰਿੰਗ ਵੀ ਕੀਤੀ ਗਈ।

ਇੱਕ ਚਸ਼ਮਦੀਦ ਮੁਤਾਬਕਅੱਤਵਾਦੀਆਂ ਨੇ ਪਹਿਲਾਂ ਵਿਸਫੋਟਕ ਨਾਲ ਭਰੀ ਕਾਰ ‘ਚ ਧਮਾਕਾ ਕੀਤਾ ਤੇ ਫੇਰ ਗੋਲ਼ੀਬਾਰੀ ਸ਼ੁਰੂ ਕੀਤੀ। ਇਸ ਧਮਾਕੇ ਨਾਲ ਦੋ ਕਿਮੀ ਦੂਰ ਤਕ ਦੀਆਂ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਅੱਤਵਾਦੀ ਗਰੁੱਪ ਨੇ ਨਹੀਂ ਲਈ।

ਇਹ ਅੱਤਵਾਦੀ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਾਲਿਬਾਨੀਆਂ ਤੇ ਅਮਰੀਕਾ ਦਾ ਵਫ਼ਦ 7ਵੇਂ ਦੌਰ ਦੀ ਗੱਲਬਾਤ ਕਰ ਰਿਹਾ ਹੈ। ਅਫ਼ਗ਼ਾਨਿਸਤਾਨ ‘ਚ ਸ਼ਾਂਤੀ ਵਾਰਤਾ ‘ਤੇ ਚਰਚਾ ਕਰਨ ਲਈ ਕਤਰ ‘ਚ ਬੈਠਕਾਂ ਦਾ ਦੌਰ ਜਾਰੀ ਹੈ। ਦੋਵੇਂ ਪੱਖ ‘ਚ ਕਰੀਬ ਦੋ ਦਹਾਕਿਆਂ ਤੋਂ ਜੰਗ ਜਾਰੀ ਹੈ ਜਿਸ ਨੂੰ ਖ਼ਤਮ ਕਰਨ ਦਾ ਰਸਤਾ ਤਲਾਸ਼ ਕੀਤਾ ਜਾ ਰਿਹਾ ਹੈ। ਹੁਣ ਤਕ ਤਾਲਿਬਾਨ ਨੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਅਫ਼ਗ਼ਾਨਿਸਤਾਨ ‘ਚ ਅੱਤਵਾਦੀ ਹਮਲਾ ਹੋਇਆ ਸੀ। ਨਾਰਦਨ ਬਾਘਲਾਨ ਪ੍ਰਾਂਤ ਦੇ ਨਾਹਰੀਨ ‘ਚ ਹੋਏ ਅੱਤਵਾਦੀ ਹਮਲੇ ‘ਚ ਅਫਗਾਨ ਸਿਕਉਰਟੀ ਫੋਰਸ ਦੇ 26ਜਵਾਨਾਂ ਦੀ ਮੌਤ ਹੋਈ ਸੀ ਤੇ ਅੱਠ ਜ਼ਖ਼ਮੀ ਹੋਏ ਸੀ।

Related posts

2020 ‘ਚ ਸਭ ਤੋਂ ਜ਼ਿਆਦਾ ਪੱਤਰਕਾਰ ਭੇਜੇ ਗਏ ਜੇਲ੍ਹ, ਪੱਤਰਕਾਰਾਂ ਨੂੰ ਸਜ਼ਾ ਦੇਣ ਦੇ ਮਾਮਲੇ ‘ਚ ਚੀਨ ਸਭ ਤੋਂ ਅੱਗੇ

On Punjab

ਹਾਂਗਕਾਂਗ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹ

On Punjab

ਰਾਜਸਥਾਨ ‘ਚ ਸਿਆਸੀ ਭੂਚਾਲ! ਗਹਿਲੋਤ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇ

On Punjab
%d bloggers like this: