82.56 F
New York, US
July 14, 2025
PreetNama
ਰਾਜਨੀਤੀ/Politics

ਕਾਨਪੁਰ ਗੰਗਾ ਘਾਟ ‘ਤੇ ਪੌੜੀਆਂ ਚੜ੍ਹਦੇ ਹੋਏ ਡਿੱਗੇ PM ਮੋਦੀ

PM Modi slips ganga ghat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕਾਨਪੁਰ ਦੌਰੇ ‘ਤੇ ਸਨ. ਇਸ ਦੌਰੇ ਦੌਰਾਨ ਉਨ੍ਹਾਂ ਨੂੰ ਉਸ ਸਮੇਂ ਬੇਚੈਨੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪੌੜੀਆਂ ਤੋਂ ਤਿਲਕ ਕੇ ਹੇਠਾਂ ਡਿੱਗ ਪਏ । ਇਸ ਦੌਰੇ ਦੌਰਾਨ ਉਨ੍ਹਾਂ ਨੇ ਅਟਲ ਘਾਟ ‘ਤੇ ਪਹੁੰਚ ਕੇ ਸਟੀਮਰ ਰਾਹੀਂ ਗੰਗਾ ਦੀ ਸਫਾਈ ਦਾ ਨਿਰੀਖਣ ਕੀਤਾ । ਇਸ ਦੌਰਾਨ ਜਦੋਂ ਉਹ ਗੰਗਾ ਬੈਰਾਜ ਦੀਆਂ ਪੌੜੀਆਂ ‘ਤੇ ਚੜ੍ਹ ਰਹੇ ਸਨ ਤਾਂ ਉਹ ਅਚਾਨਕ ਤਿਲਕ ਕੇ ਡਿੱਗ ਪਏ ।

ਇਸ ਬਸੰਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪੀ.ਐੱਮ. ਮੋਦੀ ਗੰਗਾ ਬੈਰਾਜ ਦੀਆਂ ਪੌੜ੍ਹੀਆਂ ‘ਤੇ ਚੜ੍ਹਦੇ ਸਮੇਂ ਤਿਲਕ ਕੇ ਡਿੱਗ ਗਏ ਹਾਲਾਂਕਿ ਸਕਿਓਰਿਟੀ ਗਾਰਡ ਦੀ ਮਦਦ ਨਾਲ ਉਨ੍ਹਾਂ ਨੂੰ ਮੌਕੇ ‘ਤੇ ਸੰਭਾਲ ਲਿਆ ਗਿਆ । ਫਿਲਹਾਲ ਇਸ ਹਾਦਸੇ ਦੌਰਾਨ ਪੀ.ਐੱਮ. ਮੋਦੀ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ।

ਦੱਸ ਦੇਈਏ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਿਸ਼ੇਸ਼ ਜਹਾਜ਼ ਰਾਹੀਂ ਕਾਨਪੁਰ ਦੇ ਚਕੇਰੀ ਏਅਰਪੋਰਟ ‘ਤੇ ਪਹੁੰਚੇ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਅਤੇ ਕੇਂਦਰੀ ਮੰਤਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ।

ਪ੍ਰਧਾਨ ਮੰਤਰੀ ਚਕੇਰੀ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਚੰਦਰਸ਼ੇਖਰ ਆਜ਼ਾਦ ਖੇਤੀਬਾੜੀ ਯੂਨੀਵਰਸਿਟੀ ਪਹੁੰਚੇ । ਜਿਸ ਤੋਂ ਬਾਅਦ ਉਨ੍ਹਾਂ ਨੇ ਨਮਾਮੀ ਗੰਗਾ ਮਿਸ਼ਨ ਤਹਿਤ ਲੱਗੀ ਪ੍ਰਦਰਸ਼ਨੀ ਦਾ ਦੌਰਾ ਕੀਤਾ ।

Related posts

ਰਾਜਸਥਾਨ ਦੇ ਚੁਰੂ ਨੇੜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜੰਗੀ ਜਹਾਜ਼ ਹਾਦਸਾਗ੍ਰਸਤ

On Punjab

ਲੋਕ ਸਭਾ ਵਿੱਚ ਰਾਹੁਲ ਯੂਪੀਏ ਤੇ ਐੱਨਡੀਏ, ਦੋਵੇਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੇ: ਰਾਹੁਲ ਗਾਂਧੀ

On Punjab

ਪਿਛਲੇ ਦੋ ਹਫ਼ਤਿਆਂ ’ਚ ਸਿਰਫ਼ 18 ਘੰਟੇ ਹੀ ਚੱਲਿਆ ਸਦਨ, ਵਿਰੋਧੀਆਂ ਦੀ ਬਦੌਲਤ ਸਰਕਾਰ ਨੂੰ ਚੁੱਕਣਾ ਪਿਆ 133 ਕਰੋੜ ਰੁਪਏ ਦਾ ਨੁਕਸਾਨ

On Punjab