ਨਵੀਂ ਦਿੱਲੀ: ਕਰਨਾਟਕ ਵਿੱਚ ਸਿਆਸੀ ਜੰਗ ਛਿੜੀ ਹੋਈ ਹੈ। ਸੂਬੇ ਦੀ ਸੱਤਾ ਵਿੱਚ ਬਿਰਾਜਮਾਨ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਐਚਡੀ ਕੁਰਮਾਰਸਵਾਮੀ ਦੀ ਸਰਕਾਰ ਖ਼ਤਰੇ ਵਿੱਚ ਆ ਗਈ ਹੈ, ਕਿਉਂਕਿ ਬੀਤੇ ਕੱਲ੍ਹ ਦੋਵਾਂ ਪਾਰਟੀਆਂ ਦੇ 11 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਹੁਣ ਕਾਂਗਰਸ-ਜੇਡੀਐਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਬਰਾਬਰ ਹੋ ਗਈ ਹੈ। ਹਾਲਾਂਕਿ, ਕਾਂਗਰਸ ਨੇ ਇਸ ਸਿਆਸੀ ਸੰਕਟ ਪਿੱਛੇ ਭਾਜਪਾ ਨੂੰ ਕਸੂਰਵਾਰ ਠਹਿਰਾਇਆ ਹੈ, ਪਰ ਕਰਨਾਟਕ ਵਿੱਚ ਕਿਹੋ ਜਿਹੇ ਹਾਲਾਤ ਹਨ ਤੇ ਬਹੁਮਤ ਦਾ ਹਿਸਾਬ-ਕਿਤਾਬ ਕੀ ਕਹਿੰਦਾ ਹੈ, ਆਓ ਜਾਣਦੇ ਹਾਂ।
-
- ਕਰਨਾਟਕ ਵਿਧਾਨ ਸਭਾ ਦੀਆਂ ਕੁੱਲ ਸੀਟਾਂ 224
-
- ਬਹੁਮਤ ਦਾ ਅੰਕੜਾ – 113 ਸੀਟਾਂ
-
- ਭਾਜਪਾ ਦੇ ਵਿਧਾਇਕ – 105
-
- ਕਾਂਗਰਸ ਦੇ ਵਿਧਾਇਕ – 79
-
- ਜੇਡੀਐਸ ਦੇ ਵਿਧਾਇਕ – 37
ਦੋਵਾਂ ਪਾਰਟੀਆਂ ਨੇ ਦੋ ਆਜ਼ਾਦ ਵਿਧਾਇਕਾਂ ਨੂੰ ਸ਼ਾਮਲ ਕਰ 118 ਵਿਧਾਇਕਾਂ ਸਮੇਤ ਸਰਕਾਰ ਦਾ ਗਠਨ ਕੀਤਾ ਸੀ। ਹੁਣ 11 ਵਿਧਾਇਕਾਂ ਦੇ ਅਸਤੀਫ਼ੇ ਦੇਣ ਮਗਰੋਂ ਵਿਧਾਨ ਸਭਾ ਵਿੱਚ ਕੁੱਲ ਮੈਂਬਰ 213 ਬਚੇ ਹਨ, ਅਜਿਹੇ ਵਿੱਚ ਬਹੁਮਤ ਦਾ ਅੰਕੜਾ 107 ਸੀਟਾਂ ਰਹਿ ਗਿਆ ਹੈ। ਅਜਿਹੇ ਵਿੱਚ ਭਾਜਪਾ ਤੇ ਕਾਂਗਰਸ-ਜੇਡੀਐਸ ਦੋਵੇਂ 105-105 ਸੀਟਾਂ ‘ਤੇ ਆ ਗਏ ਹਨ।
ਹੁਣ ਹਰ ਪਾਰਟੀ ਲਈ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨ ਲਈ ਇਕੱਲੇ-ਇਕੱਲੇ ਵਿਧਾਇਕ ਦੀ ਵੋਟ ਬੇਹੱਦ ਮਹੱਤਵਪੂਰਨ ਹੋ ਜਾਵੇਗੀ। ਜੇਕਰ ਵਿਧਾਨ ਸਭਾ ਦੇ ਸਪੀਕਰ ਇਨ੍ਹਾਂ 11 ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਕਰਦੇ ਹਨ ਤਾਂ ਕੁਮਾਰਸਵਾਮੀ ਦੀ ਸਰਕਾਰ ਡਿੱਗ ਸਕਦੀ ਹੈ।
ਜ਼ਰੂਰ ਪੜ੍ਹੋ- ਸਰਕਾਰ ‘ਤੇ ਛਾਏ ਸੰਕਟ ‘ਤੇ ਬੱਦਲ, ਕਾਂਗਰਸ ਨੇ ਲਾਏ ਭਾਜਪਾ ‘ਤੇ ਗੰਭੀਰ ਦੋਸ਼
ਦੂਜੇ ਪਾਸੇ ਜੇਕਰ, ਕੁਮਾਰਸਵਾਮੀ ਆਪਣੇ ਮੰਤਰੀਮੰਡਲ ਵਿੱਚ ਫੇਰਬਦਲ ਕਰ ਇਨ੍ਹਾਂ ਬਾਗ਼ੀ ਵਿਧਾਇਕਾਂ ਨੂੰ ਮੰਤਰੀ ਬਣਾ ਲੈਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਵੀ ਬੱਚ ਸਕਦੀ ਹੈ ਤੇ ਵਿਧਾਇਕ ਵੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਿਸੇ ਵਿਧਾਇਕ ਨੂੰ ਮੁੱਖ ਮੰਤਰੀ ਵੀ ਹੱਲ ਹੋ ਸਕਦਾ ਹੈ, ਕਿਉਂਕਿ ਕਾਂਗਰਸ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਕੁਮਾਰਸਵਾਮੀ ਦੀ ਅਗਵਾਈ ਦਾ ਵਿਰੋਧ ਕੀਤਾ ਹੈ।