75.94 F
New York, US
September 10, 2024
PreetNama
ਰਾਜਨੀਤੀ/Politics

ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼, CWC ਨੇ ਅਪਣਾਇਆ ਨਵਾਂ ਫਾਰਮੂਲਾ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਚੁਣਨ ਲਈ ਹਲਚਲ ਤੇਜ਼ ਹੋ ਗਈ ਹੈ। ਪਾਰਟੀ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰਾਂ ਤੋਂ ਨਵੇਂ ਪ੍ਰਧਾਨ ਦੇ ਨਾਂ ਨੂੰ ਲੈ ਕੇ ਰਾਏ ਮੰਗੀ ਹੈ। ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ CWC ਦੇ ਮੈਂਬਰਾਂ ਤੇ ਪਾਰਟੀ ਦੇ ਸਾਰੇ ਜਨਰਲ ਸਕੱਤਰਾਂ ਨੂੰ ਚਾਰ-ਚਾਰ ਨਾਂ ਬੰਦ ਲਿਫ਼ਾਫ਼ੇ ਵਿੱਚ ਪਾਰਟੀ ਨੂੰ ਦੇਣ ਲਈ ਕਿਹਾ ਹੈ।

ਲੀਡਰਾਂ ਨੇ ਇਸ ਨਵੇਂ ਫਾਰਮੂਲੇ ਤਹਿਤ ਨਾਂ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿਵੇਂ ਹੀ ਸਭ ਦੇ ਨਾਂ ਪਹੁੰਚ ਜਾਣਗੇ, ਕੇਸੀ ਵੇਣੂਗੋਪਾਲ ਮੈਂਬਰਾਂ ਵੱਲੋਂ ਦਿੱਤੇ ਨਾਵਾਂ ਵਿੱਚੋਂ ਸਭ ਤੋਂ ਲੋਕਪ੍ਰਿਆ ਚਾਰ ਨਾਵਾਂ ‘ਤੇ CWC ਦੇ ਮੈਂਬਰ ਚਰਚਾ ਕਰਨਗੇ। ਵੇਣੂਗੋਪਾਲ ਚਾਰ ਵਿੱਚੋਂ ਇੱਕ ਨਾਂ ਚੁਣਨ ਲਈ ਹਰ ਮੈਂਬਰ ਤੋਂ ਵੱਖ-ਵੱਖ ਫੋਨ ‘ਤੇ ਵੀ ਗੱਲਬਾਤ ਕਰਨਗੇ। ਇਸ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾਏਗੀ।

ਦਰਅਸਲ ਸੀਨੀਅਰ ਤੇ ਨੌਜਵਾਨ ਨੇਤਾ ਦੋ ਵਾਰ ਮੀਟਿੰਗ ਕਰ ਚੁੱਕੇ ਹਨ ਤਾਂ ਕਿ ਕਿਸੇ ਨਾਂ ‘ਤੇ ਸਹਿਮਤੀ ਬਣ ਸਕੇ ਪਰ ਦੋਵੇਂ ਮੀਟਿੰਗ ਨਾਕਾਮ ਰਹੀਆਂ। ਇਸ ਮਗਰੋਂ ਇਸ ਨਵੇਂ ਫਾਰਮੂਲੇ ਦੇ ਤਹਿਤ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਕਿ ਇਹ ਸੰਦੇਸ਼ ਜਾਏ ਕਿ ਸਭ ਨਾਲ ਗੱਲਬਾਤ ਕਰਕੇ ਹੀ ਨਵਾਂ ਪ੍ਰਧਾਨ ਚੁਣਿਆ ਹੈ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਗਾਂਧੀ ਪਰਿਵਾਰ ਤੋਂ ਕੋਈ ਵੀ ਸ਼ਖ਼ਸ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏਗਾ।

Related posts

Punjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰ

On Punjab

2024 ‘ਚ ਭਾਰਤ ਨੂੰ ਐਲਾਨਿਆ ਜਾਵੇਗਾ ‘ਹਿੰਦੂ ਰਾਸ਼ਟਰ’, ਬੀਜੇਪੀ ਲੀਡਰ ਦਾ ਦਾਅਵਾ

On Punjab

ਪਾਬੰਦੀ ਹਟਾਏ ਜਾਣ ਤੋਂ ਬਾਅਦ ਪ੍ਰਵੇਸ਼ ਵਰਮਾ ਨੇ ਕੱਢੀ ਕੇਜਰੀਵਾਲ ‘ਤੇ ਭੜਾਸ

On Punjab