PreetNama
ਖਾਸ-ਖਬਰਾਂ/Important News

ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਭਾਰਤ-ਪਾਕਿ ਨੂੰ ਦਿੱਤੀ ਇਹ ਸਹਾਲ

ਸੰਯੁਕਤ ਰਾਸ਼ਟਰ: ਯੂਐਨ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗੁਤਾਰੇਸ ਨੇ ਕਿਹਾ ਹੈ ਕਿ ਕੋਈ ਵੀ ਅਜਿਹਾ ਕੋਈ ਕਦਮ ਚੁੱਕਣ ਵਿੱਚ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਜੋ ਜੰਮੂ–ਕਸ਼ਮੀਰ ਦੀ ਸਥਿਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਾ ਆਵੇ।

ਗੁਟਰੇਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਿਮਲਾ ਸਮਝੌਤੇ ਮੁਤਾਬਕ ਹੀ ਚੱਲਣ ਦੀ ਜ਼ਰੂਰਤ ਹੈ। ਇਹ ਸਮਝੌਤਾ ਕਸ਼ਮੀਰ ਮਸਲੇ ਵਿੱਚ ਕਿਸੇ ਤੀਜੀ ਧਿਰ ਦੇ ਦਖ਼ਲ ਤੋਂ ਸਾਫ਼ ਇਨਕਾਰ ਕਰਦਾ ਹੈ। ਯਾਨੀ ਕਿ ਯੂਐਨ ਨੇ ਇਸ ਮਸਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ–ਜਨਰਲ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਸੋਮਵਾਰ ਨੂੰ ਭਾਰਤ ਸਰਕਾਰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਬੇਅਸਰ ਕਰ ਚੁੱਕੀ ਹੈ ਅਤੇ ਉਸ ਦੀ ਸਥਿਤੀ ਵਿੱਚ ਤਬਦੀਲੀ ਪਹਿਲਾਂ ਹੀ ਲਿਆ ਚੁੱਕੀ ਹੈ।

ਜੰਮੂ–ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ ਤੇ ਦੋਵਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਾ ਦਿੱਤਾ ਗਿਆ ਹੈ। ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਨੂੰ ‘ਇੱਕਤਰਫ਼ਾ ਤੇ ਗ਼ੈਰ–ਕਾਨੂੰਨੀ’ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਇਹ ਮਾਮਲਾ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਤੱਕ ਲੈ ਕੇ ਜਾਵੇਗਾ। ਇਸ ਮਾਮਲੇ ‘ਤੇ ਸੰਯੁਕਤ ਰਾਸ਼ਟਰ ਨੇ ਇੱਕ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਆਖ ਦਿੱਤਾ ਹੈ ਕਿ ਜੰਮੂ–ਕਸ਼ਮੀਰ ਦੀ ਸਥਿਤੀ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਨਾ ਕਰਨ।

Related posts

ਅਮਰੀਕਾ: ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ

On Punjab

US : ‘ਅੱਜ ਦੀਵਾਲੀ ਤੋਂ ਘੱਟ ਨਹੀਂ’, ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਵੰਡੇ ਲੱਡੂ

On Punjab

ਸਿਲਸਿਲੇਵਾਰ ਤਰੀਕਾਂ ਨਾਲ ਜਾਣੋ-ਅਫ਼ਗਾਨਿਸਤਾਨ ’ਚ ਮਹਿਜ਼ 5 ਮਹੀਨਿਆਂ ’ਚ ਕਿਵੇਂ ਵਧਦਾ ਗਿਆ ਤਾਲਿਬਾਨ

On Punjab